28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕੈਮਿਸਟ ਐਸੋਸੀਏਸ਼ਨਾਂ ਨੇ ਮੈਡੀਕਲ ਦੀਆਂ ਦੁਕਾਨਾਂ 'ਤੇ ਛਾਪੇਮਾਰੀ 'ਤੇ ਜਤਾਇਆ ਇਤਰਾਜ਼ <br/>

ਅਜੀਤ ਡੈਸਕ 19-06-2025
ਐੱਸ. ਏ. ਐੱਸ. ਨਗਰ, 16 ਜੂਨ (ਕਪਿਲ ਵਧਵਾ)-ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਐੱਮ. ਡੀ. ਸੀ. ਏ.) ਤੇ ਖਰੜ ਕੈਮਿਸਟ ਐਸੋਸੀਏਸ਼ਨ (ਕੇ. ਸੀ. ਏ.) ਦੇ ਸਾਂਝੇ ਵਫ਼ਦ ਵਲੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਐੱਸ. ਐੱਸ. ਪੀ. ਹਰਮਨਦੀਪ ਸਿੰਘ ਹੰਸ ਤੇ ਸਹਾਇਕ ਡਰੱਗ ਕਮਿਸ਼ਨਰ ਪੰਜਾਬ ਸੰਜੀਵ ਗਰਗ ਨਾਲ ਮੁਲਾਕਾਤ ਕਰਕੇ ਹਾਲ ਹੀ ਵਿਚ ਮੈਡੀਕਲ ਦੀਆਂ ਦੁਕਾਨਾਂ 'ਤੇ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ ਸੰਬੰਧੀ ਆਪਣੀਆਂ ਚਿੰਤਾਵਾਂ ਰੱਖੀਆਂ ਗਈਆਂ | ਵਫ਼ਦ ਨੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮੁਹਾਲੀ ਅਤੇ ਖਰੜ ਦੇ ਖੇਤਰਾਂ ਵਿਚ ਮੈਡੀਕਲ ਦੀਆਂ ਦੁਕਾਨਾਂ 'ਤੇ ਕੁਝ ਛਾਪੇ ਡਰੱਗ ਵਿਭਾਗ ਦੇ ਤਾਲਮੇਲ ਤੋਂ ਬਿਨਾਂ ਹੀ ਮਾਰੇ ਗਏ ਸਨ, ਜਿਸ ਕਾਰਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਕੈਮਿਸਟਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਵਫ਼ਦ ਦੀ ਅਗਵਾਈ ਐਮ. ਡੀ. ਸੀ. ਏ. ਦੇ ਪ੍ਰਧਾਨ ਅਮਰਦੀਪ ਸਿੰਘ, ਮੁਹਾਲੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਠਾਕੁਰ, ਚੇਅਰਮੈਨ ਜੇ. ਪੀ. ਸਿੰਘ, ਮਦਨ ਪਾਲ ਗਰਗ, ਨਵੀਨ, ਰਾਜਨ, ਪ੍ਰਵੀਨ ਤੇ ਦਿਨੇਸ਼ ਨੇ ਕੀਤੀ | ਇਸ ਦੌਰਾਨ ਕੇ. ਸੀ. ਏ. ਦੀ ਤਰਫੋਂ ਪ੍ਰਧਾਨ ਪੁਨੀਤ ਮੰਡਕਨ, ਵਿੱਤ ਸਕੱਤਰ ਅਨਿਲ ਆਨੰਦ, ਕੁਲਵਿੰਦਰ ਸਿੰਘ ਤੇ ਹੋਰ ਸੀਨੀਅਰ ਮੈਂਬਰ ਵੀ ਹਾਜ਼ਰ ਰਹੇ | ਵਫ਼ਦ ਵਲੋਂ ਅਧਿਕਾਰੀਆਂ ਨੂੰ ਇਕ ਰਸਮੀ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ 'ਚ ਕੈਮਿਸਟ ਭਾਈਚਾਰੇ ਨੇ ਆਪਣੇ ਮੁੱਦੇ ਉਜਾਗਰ ਕੀਤੇ | ਅਧਿਕਾਰੀਆਂ ਨੇ ਸਾਰੀਆਂ ਚਿੰਤਾਵਾਂ ਧੀਰਜ ਨਾਲ ਸੁਣਦਿਆਂ ਸਪੱਸ਼ਟ ਕੀਤਾ ਕਿ ਛਾਪਿਆਂ ਦੌਰਾਨ ਕਿਸੇ ਵੀ ਲਾਇਸੰਸਸ਼ੁਦਾ ਦੁਕਾਨ ਤੋਂ ਗ਼ੈਰ-ਜ਼ਰੂਰੀ ਦਵਾਈ ਜ਼ਬਤ ਨਹੀਂ ਕੀਤੀਆਂ ਗਈਆਂ | ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਡਰੱਗ ਵਿਭਾਗ ਦੇ ਤਾਲਮੇਲ ਤੋਂ ਬਿਨਾਂ ਕਿਸੇ ਵੀ ਕੈਮਿਸਟ ਦੀ ਦੁਕਾਨ 'ਤੇ ਪੁਲਿਸ ਵਲੋਂ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ |

ਪਿਛਲੀ ਖ਼ਬਰ ਸਰਪੰਚ ਜਿੱਤਣ ਦੀ ਖੁਸ਼ੀ 'ਚ ਹਵਾਈ ਫਾਇਰ ਕਰਨ ਵਾਲੇ ਨਾਬਾਲਗ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਪਏ ਬਾਕਸ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।