28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਪੰਚ ਜਿੱਤਣ ਦੀ ਖੁਸ਼ੀ 'ਚ ਹਵਾਈ ਫਾਇਰ ਕਰਨ ਵਾਲੇ ਨਾਬਾਲਗ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 19-06-2025
ਪੰਚਕੂਲਾ, 18 ਜੂਨ (ਕਪਿਲ)-ਪੰਚਕੂਲਾ ਦੇ ਪਿੰਡ ਗਣੇਸ਼ਪੁਰ ਭੋਰੀਆਂ ਵਿਖੇ 15 ਜੂਨ ਨੂੰ ਸਰਪੰਚ ਦੇ ਅਹੁਦੇ ਲਈ ਉਪ ਚੋਣਾਂ ਹੋਈਆਂ ਸਨ, ਜਿਸ 'ਚ ਉਮੀਦਵਾਰ ਅੰਜੂ ਬਾਲਾ ਨੇ ਜਿੱਤ ਦਰਜ ਕੀਤੀ ਸੀ | ਜਿੱਤ ਤੋਂ ਬਾਅਦ ਪਿੰਡ ਪੱਤਣ ਸਥਿਤ ਅੰਜੂ ਬਾਲਾ ਦੇ ਘਰ ਉੱਤੇ ਜਸ਼ਨ ਮਨਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਇਕ ਨੌਜਵਾਨ ਨੇ ਹਵਾਈ ਫਾਇਰ ਕਰ ਦਿੱਤਾ | ਪੁਲਿਸ ਨੇ ਇਸ ਮਾਮਲੇ 'ਚ ਇਕ ਨਾਬਾਲਗ ਦੇ ਖ਼ਿਲਾਫ਼ ਅਸਲ੍ਹਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਿੰਜੌਰ ਦੇ ਇੰਚਾਰਜ ਨੂੰ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ 'ਤੇ ਕਿਸੇ ਵਲੋਂ ਇਕ ਵੀਡੀਓ ਭੇਜੀ ਗਈ ਸੀ, ਜਿਸ 'ਚ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਸਨ, ਜਦਕਿ ਇਕ ਨੌਜਵਾਨ ਪਿਸਤੌਲ ਨੂੰ ਅਸਮਾਨ ਵੱਲ ਕਰਕੇ ਫਾਇਰ ਕਰਦਾ ਨਜ਼ਰ ਆ ਰਿਹਾ ਸੀ | ਮਾਮਲੇ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਵੀਡੀਓ 16-17 ਜੂਨ ਦੀ ਦਰਮਿਆਨੀ ਰਾਤ ਨੂੰ ਸਰਪੰਚ ਅੰਜੂ ਬਾਲਾ ਦੀ ਜਿੱਤ ਦੀ ਖੁਸ਼ੀ 'ਚ ਰੱਖੇ ਗਏ ਪ੍ਰੋਗਰਾਮ ਦਾ ਸੀ | ਪ੍ਰੋਗਰਾਮ 'ਚ ਅੰਜੂ ਬਾਲਾ ਦੇ ਪਤੀ ਨਰੇਸ਼ ਕੁਮਾਰ ਵੀ ਮੌਜੂਦ ਸਨ | ਪੁਲਿਸ ਨੇ ਸੂਚਨਾ ਅਤੇ ਵੀਡੀਓ ਦੇ ਆਧਾਰ 'ਤੇ ਪਹਿਲਾਂ ਨਾਬਾਲਗ ਲੜਕੇ ਦੀ ਪਛਾਣ ਕੀਤੀ ਉਪਰੰਤ ਆਈ. ਪੀ. ਸੀ. ਦੀ ਧਾਰਾ 288 ਅਤੇ ਅਸਲ੍ਹਾ ਐਕਟ 1959 ਦੀ ਧਾਰਾ 25 (9) ਦੇ ਤਹਿਤ ਅਪਰਾਧ ਸਾਬਤ ਹੋਣ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ |
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਲੋਂ ਸੰਸਥਾ ਦੇ 24 ਸਾਬਕਾ ਕੈਡਿਟਾਂ ਦਾ 'ਐਚੀਵਰ ਐਵਾਰਡ' ਨਾਲ ਸਨਮਾਨ... ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨਾਂ ਨੇ ਮੈਡੀਕਲ ਦੀਆਂ ਦੁਕਾਨਾਂ 'ਤੇ ਛਾਪੇਮਾਰੀ 'ਤੇ ਜਤਾਇਆ ਇਤਰਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।