28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਲੋਂ ਸੰਸਥਾ ਦੇ 24 ਸਾਬਕਾ ਕੈਡਿਟਾਂ ਦਾ 'ਐਚੀਵਰ ਐਵਾਰਡ' ਨਾਲ ਸਨਮਾਨ <br/>

ਅਜੀਤ ਡੈਸਕ 19-06-2025
ਐੱਸ. ਏ. ਐੱਸ. ਨਗਰ, 18 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਲੋਂ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) ਅਤੇ ਹੋਰ ਸੇਵਾਵਾਂ ਸਿਖਲਾਈ ਅਕੈਡਮੀਆਂ ਤੋਂ ਗ੍ਰੈਜੂਏਟ ਹੋ ਕੇ ਰੱਖਿਆ ਬਲਾਂ ਵਿਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਵਕਾਰੀ 'ਐਚੀਵਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ (ਸੇਵਾ-ਮੁਕਤ) ਬੀ. ਐਸ. ਗਰੇਵਾਲ ਵੀ. ਐਸ. ਐਮ. ਨੇ ਕੀਤੀ | ਇਸ 'ਐਚੀਵਰ ਐਵਾਰਡ' ਸਮਾਰੋਹ 'ਚ ਏ. ਐਫ. ਪੀ. ਆਈ. ਦੇ 24 ਵਿਸ਼ੇਸ਼ ਸਾਬਕਾ ਕੈਡਿਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ 'ਚੋਂ 8 ਕੈਡਿਟਾਂ ਨੇ ਹਾਲ ਹੀ ਵਿਚ ਮਈ ਤੇ ਜੂਨ ਮਹੀਨੇ 'ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਕਮਿਸ਼ਨ ਪ੍ਰਾਪਤ ਕੀਤਾ ਹੈ | ਇਸ ਮੌਕੇ ਮੇਜਰ ਜਨਰਲ ਬੀ. ਐਸ. ਗਰੇਵਾਲ ਨੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮ. ਆਰ. ਐਸ. ਐਫ. ਪੀ. ਆਈ. ਵਿਖੇ ਉਨ੍ਹਾਂ ਦੀ ਸਿਖਲਾਈ ਉਨ੍ਹਾਂ ਦੇ ਕਰੀਅਰ ਲਈ ਲਾਂਚਪੈਡ ਵਜੋਂ ਕੰਮ ਕਰੇਗੀ | ਉਨ੍ਹਾਂ ਐਨ. ਡੀ. ਏ. ਗ੍ਰੈਜੂਏਟਸ ਨੂੰ ਅਗਲੇਰੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿਚ ਏ. ਐਫ. ਪੀ. ਆਈ. ਫੈਕਲਟੀ ਦੇ ਸਮਰਪਣ ਦੀ ਸ਼ਲਾਘਾ ਕੀਤੀ | ਸੰਸਥਾ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਵੀ. ਐਸ. ਐਮ. (ਸੇਵਾ-ਮੁਕਤ) ਨੇ ਦੱਸਿਆ ਕਿ ਹੁਣ ਤੱਕ ਸੰਸਥਾ ਦੇ 255 ਕੈਡਿਟ ਐਨ. ਡੀ. ਏ. ਅਤੇ ਹੋਰ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਹਨ ਅਤੇ 178 ਕੈਡਿਟਾਂ ਨੇ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫ਼ਸਰ ਵਜੋਂ ਜੁਆਇੰਨ ਕੀਤਾ ਹੈ | ਉਨ੍ਹਾਂ ਅੱਗੇ ਦੱਸਿਆ ਕਿ 15 ਕੈਡਿਟਾਂ ਨੂੰ ਪਹਿਲਾਂ ਹੀ ਐਨ. ਡੀ. ਏ./ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਤੋਂ ਜੁਆਈਨਿੰਗ ਲੈਟਰ ਮਿਲ ਚੁੱਕੇ ਹਨ ਅਤੇ 11 ਹੋਰ ਕੈਡਿਟ ਆਪਣੇ ਜੁਆਈਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ | ਮੇਜਰ ਜਨਰਲ ਚੌਹਾਨ ਨੇ ਹਥਿਆਰਬੰਦ ਸੈਨਾਵਾਂ ਲਈ ਇਕ 'ਫੀਡਰ ਸੰਸਥਾ' ਵਜੋਂ ਐਮ. ਆਰ. ਐਸ. ਏ. ਐਫ. ਪੀ. ਆਈ. ਇੰਸਟੀਚਿਊਟ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਇਹ ਸੰਸਥਾ ਸਫ਼ਲਤਾ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਸ ਦੇ ਦੇਸ਼ ਭਰ ਵਿਚ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ |

ਪਿਛਲੀ ਖ਼ਬਰ ਮੁਬਾਰਕਪੁਰ ਅੰਡਰਪਾਸ 'ਚ ਓਵਰਲੋਡ ਟਿੱਪਰਾਂ ਦਾ ਦੌੜਨਾ ਮੁੜ ਸ਼ੁਰੂ ਹੋਇਆ, ਲੋਕਾਂ ਦੀ ਜਾਨ ਨੂੰ ਖ਼ਤਰਾ <br/> ਅਗਲੀ ਖ਼ਬਰ ਸਰਪੰਚ ਜਿੱਤਣ ਦੀ ਖੁਸ਼ੀ 'ਚ ਹਵਾਈ ਫਾਇਰ ਕਰਨ ਵਾਲੇ ਨਾਬਾਲਗ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।