27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੁਬਾਰਕਪੁਰ ਅੰਡਰਪਾਸ 'ਚ ਓਵਰਲੋਡ ਟਿੱਪਰਾਂ ਦਾ ਦੌੜਨਾ ਮੁੜ ਸ਼ੁਰੂ ਹੋਇਆ, ਲੋਕਾਂ ਦੀ ਜਾਨ ਨੂੰ ਖ਼ਤਰਾ <br/>

ਅਜੀਤ ਡੈਸਕ 19-06-2025
ਡੇਰਾਬੱਸੀ, 18 ਜੂਨ (ਰਣਬੀਰ ਸਿੰਘ ਪੜ੍ਹੀ)-ਮੁਬਾਰਕਪੁਰ ਅਤੇ ਭਾਂਖਰਪੁਰ ਨੂੰ ਜੋੜਨ ਵਾਲੀ ਸੜਕ 'ਤੇ ਬਣੇ ਰੇਲਵੇ ਅੰਡਰਪਾਸ ਵਿਚ ਓਵਰਲੋਡ ਟਿੱਪਰ ਅਤੇ ਟਰੈਕਟਰ-ਟਰਾਲੀਆਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ | ਇਹ ਸਥਿਤੀ ਇੰਨੀ ਗੰਭੀਰ ਹੈ ਕਿ ਹਾਦਸਿਆਂ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਹੈ ਅਤੇ ਉੱਡਦੀ ਧੂੜ-ਮਿੱਟੀ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਮਹੀਨਾ ਪਹਿਲਾਂ ਲੋਕਾਂ ਦੀ ਸ਼ਿਕਾਇਤ 'ਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੰਡਰਪਾਸ ਵਿਚ ਇਨ੍ਹਾਂ ਵਾਹਨਾਂ ਦੀ ਆਵਾਜਾਈ ਰੁਕਵਾਈ ਸੀ | ਉਸ ਵੇਲੇ ਐਸ. ਡੀ. ਐਮ. ਅਤੇ ਡੀ. ਐਸ. ਪੀ. ਦੀ ਮੌਜੂਦਗੀ ਵਿਚ ਟਿੱਪਰ ਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਕਿ ਓਵਰਲੋਡ ਵਾਹਨ ਨਾ ਚਲਾਏ ਜਾਣ, ਵਾਹਨ ਢੱਕੇ ਹੋਣ, ਨੰਬਰ ਪਲੇਟ ਸਹੀ ਹੋਵੇ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕੀਤੀ ਜਾਵੇ | ਸ਼ੁਰੂਆਤ 'ਚ ਕਾਰਵਾਈ ਹੋਈ ਵੀ, ਪਰ ਹੁਣ ਪੁਲਿਸ ਦੀ ਧੀਮੀ ਕਾਰਵਾਈ ਕਾਰਨ ਇਹ ਟਿੱਪਰ ਮੁੜ ਬੇਧੜਕ ਅੰਡਰਪਾਸ ਵਿਚੋਂ ਗੁਜ਼ਰ ਰਹੇ ਹਨ | ਟ੍ਰੈਫਿਕ ਇੰਚਾਰਜ ਏ. ਐਸ. ਆਈ. ਹਰਕੇਸ਼ ਸਿੰਘ ਨੇ ਦੱਸਿਆ ਕਿ ਹੁਣ ਤੱਕ 50 ਤੋਂ ਵੱਧ ਚਾਲਾਨ ਕੀਤੇ ਗਏ ਹਨ, ਜਿਨ੍ਹਾਂ 'ਚੋਂ ਅਧੇ ਟਿੱਪਰਾਂ ਦੇ ਹਨ | ਇਨ੍ਹਾਂ ਵਿਚੋਂ ਕਈ ਟਿੱਪਰ ਹੁਣ ਨਿਯਮਾਂ ਦੇ ਅਨੁਸਾਰ ਚੱਲ ਰਹੇ ਹਨ, ਪਰ ਪੁਲਿਸ ਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕ ਕੇ ਕਈ ਵਾਹਨ ਫਿਰ ਵੀ ਓਵਰਲੋਡ ਕਰ ਰਹੇ ਹਨ | ਵਿਧਾਇਕ ਰੰਧਾਵਾ ਨੇ ਕਿਹਾ ਕਿ ਭਵਿੱਖ 'ਚ ਇਸ ਕਾਰਵਾਈ ਨੂੰ ਲਗਾਤਾਰ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਨੁਕਸਾਨ ਨਾ ਪਹੁੰਚੇ |

ਪਿਛਲੀ ਖ਼ਬਰ ਪੰਚਕੂਲਾ ਵਿਖੇ 'ਕਾਂਗਰਸ ਪਾਰਟੀ ਦੇ ਸੰਗਠਨ ਬਣਾਓ' ਅਭਿਆਨ ਤਹਿਤ ਹੋਈ ਮੀਟਿੰਗ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਲੋਂ ਸੰਸਥਾ ਦੇ 24 ਸਾਬਕਾ ਕੈਡਿਟਾਂ ਦਾ 'ਐਚੀਵਰ ਐਵਾਰਡ' ਨਾਲ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।