ਚੰਡੀਗੜ੍ਹ, 18 ਜੂਨ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦੇਵਪ੍ਰਕਾਸ਼ ਚੌਧਰੀ ਨੂੰ ਇਟਲੀ ਦੇ ਪੀਸਾ ਵਿਚ ਕਰਵਾਏ ''20ਵੀਂ ਵਿਸ਼ਵ ਕਾਂਗਰਸ ਆਫ਼ ਦ ਇੰਟਰਨੈਸ਼ਨਲ ਪੈਨਕ੍ਰੀਅਸ ਐਂਡ ਆਈਲੇਟ ਟਰਾਂਸਪਲਾਂਟ ਐਸੋਸੀਏਸ਼ਨ (ਆਈ.ਪੀ.ਆਈ.ਟੀ.ਏ) 2025'' ਵਿਚ ਵੱਕਾਰੀ ਡੇਵਿਡ ਸਦਰਲੈਂਡ ਡਿਸਟਿੰਗੂਇਸ਼ਡ ਸਕਾਲਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਪ੍ਰੋ.ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਨੇ ਕਿਹਾ ਕਿ ਡਾ. ਚੌਧਰੀ ਨੂੰ ਡੇਵਿਡ ਸਦਰਲੈਂਡ ਅਵਾਰਡ ਨਾਲ ਮਾਨਤਾ ਟਰਾਂਸਪਲਾਂਟ ਨਵੀਨਤਾ ਵਿਚ ਪੀ.ਜੀ.ਆਈ ਦੀ ਵਿਸ਼ਵਵਿਆਪੀ ਅਗਵਾਈ ਨੂੰ ਉਜਾਗਰ ਕਰਦਾ ਹੈ | ਪੈਨਕ੍ਰੀਅਸ ਟਰਾਂਸਪਲਾਂਟੇਸ਼ਨ ਵਿਚ ਉਨ੍ਹਾਂ ਦਾ ਮੋਹਰੀ ਕੰਮ ਮਰੀਜ਼ਾਂ ਦੀ ਦੇਖਭਾਲ ਅਤੇ ਖੋਜ ਵਿਚ ਉੱਤਮਤਾ ਪ੍ਰਤੀ ਸਾਡੀ ਵਚਨਬੱਧਤਾ ਦੀ ਉਦਾਹਰਣ ਦਿੰਦਾ ਹੈ | ਇਹ ਅਵਾਰਡ ਪੈਨਕ੍ਰੀਅਸ ਟਰਾਂਸਪਲਾਂਟੇਸ਼ਨ ਦੇ ਪਿਤਾਮਾ ਸਵਰਗੀ ਡਾ. ਡੇਵਿਡ ਸਦਰਲੈਂਡ ਦੇ ਨਾਮ 'ਤੇ ਰੱਖਿਆ ਗਿਆ | ਇਹ ਦੋ-ਸਾਲਾ ਪੁਰਸਕਾਰ ਨੌਜਵਾਨ ਟਰਾਂਸਪਲਾਂਟ ਸਰਜਨਾਂ ਨੂੰ ਸਨਮਾਨਿਤ ਕਰਦਾ ਹੈ ਜੋ ਪੈਨਕ੍ਰੀਅਸ ਟਰਾਂਸਪਲਾਂਟੇਸ਼ਨ ਵਿਚ ਇੱਕ ਮਜ਼ਬੂਤ ਖੋਜ ਮਾਰਗ ਦੇ ਨਾਲ ਕਲੀਨਿਕਲ ਹੁਨਰ ਵਿਚ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹਨ | ਏਮਜ਼ ਨਵੀਂ ਦਿੱਲੀ ਅਤੇ ਪੀ.ਜੀ.ਆਈ.ਐਮ.ਈ.ਆਰ(ਐਮ.ਸੀਐਚ) ਦੇ ਸਾਬਕਾ ਵਿਦਿਆਰਥੀ ਡਾ. ਚੌਧਰੀ ਨੇ 2023 ਵਿਚ ਪੀ.ਜੀ.ਆਈ.ਐਮ.ਈ.ਆਰ ਦੇ 36ਵੇਂ ਕਨਵੋਕੇਸ਼ਨ ਵਿਚ ਟਰਾਂਸਪਲਾਂਟੇਸ਼ਨ ਵਿਚ ਐਮ.ਸੀਐਚ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਸਰਜਨ ਬਣੇ | ਪ੍ਰੋਫੈਸਰ ਡਾ. ਦੇਵਪ੍ਰਕਾਸ਼ ਚੌਧਰੀ ਨੇ ਕਿਹਾ ਕਿ ਇਹ ਪੁਰਸਕਾਰ ਮੇਰੇ ਲਈ ਬਹੁਤ ਖਾਸ ਹੈ | ਇਹ ਪੀ.ਜੀ.ਆਈ.ਐਮ.ਈ.ਆਰ ਵਿਚ ਮੇਰਾ 11ਵਾਂ ਅੰਤਰਰਾਸ਼ਟਰੀ ਅਤੇ ਇੱਕ ਫੈਕਲਟੀ ਮੈਂਬਰ ਵਜੋਂ ਮੇਰਾ ਪਹਿਲਾ ਅਵਾਰਡ ਹੈ | ਮੈਂ ਇਹ ਪੁਰਸਕਾਰ ਆਪਣੇ ਗੁਰੂ ਡਾ. ਆਸ਼ੀਸ਼ ਸ਼ਰਮਾ ਨੂੰ ਸਮਰਪਿਤ ਕਰਦਾ ਹਾਂ | ਜਿਨ੍ਹਾਂ ਦੇ ਦਿ੍ਸ਼ਟੀਕੋਣ, ਮਾਰਗਦਰਸ਼ਨ, ਸਿੱਖਿਆਵਾਂ ਅਤੇ ਪੀ.ਜੀ.ਆਈ.ਐਮ.ਈ.ਆਰ ਵਿਚ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਦਿ੍ੜ ਵਚਨਬੱਧਤਾ ਨੂੰ ਦਰਸਾਉਂਦਾ ਹੈ | ਮੇਰੇ ਸੀਨੀਅਰ ਸਹਿਯੋਗੀਆਂ,ਓ.ਟੀ, ਆਈ.ਸੀ.ਯੂ ਨਰਸਾਂ, ਟਰਾਂਸਪਲਾਂਟ ਕੋਆਰਡੀਨੇਟਰਾਂ, ਨਿਵਾਸੀਆਂ ਅਤੇ ਸਭ ਤੋਂ ਵੱਧ ਮਰੀਜ਼ਾਂ ਜਿਨ੍ਹਾਂ ਦੇ ਅਟੁੱਟ ਵਿਸ਼ਵਾਸ ਦੀ ਸਲਾਘਾ ਕਰਦਾ ਹਾਂ | ਮੈਂ ਡਾਇਰੈਕਟਰ ਡਾ. ਵਿਵੇਲ ਲਾਲ ਦਾ ਵਿਸੇਸ਼ ਧੰਨਵਾਦੀ ਹਾਂ | ਪ੍ਰੋ. ਅਸ਼ੀਸ਼ ਸ਼ਰਮਾ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਨੇ ਕਿਹਾ ਕਿ ਇਹ ਸੰਸਥਾ ਅਤੇ ਸਾਡੇ ਪੂਰੇ ਟਰਾਂਸਪਲਾਂਟ ਵਿਭਾਗ ਲਈ ਇੱਕ ਮਾਣ ਵਾਲਾ ਪਲ ਹੈ |