26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੁੜ ਫ਼ਸਿਆ ਟ੍ਰਾਈਸਿਟੀ 'ਚ ਮੈਟਰੋ ਪ੍ਰੋਜੈਕਟ, 25 ਹਜ਼ਾਰ ਕਰੋੜ ਦੇ ਐਲੀਵੇਟਿਡ ਯੋਜਨਾ 'ਤੇ ਲੱਗੀ ਰੋਕ <br/>

ਅਜੀਤ ਡੈਸਕ 19-06-2025
ਚੰਡੀਗੜ੍ਹ, 18 ਜੂਨ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ (ਟ੍ਰਾਈਸਿਟੀ) ਲਈ ਪ੍ਰਸਤਾਵਿਤ ਮੈਟਰੋ ਪ੍ਰੋਜੈਕਟ ਦੀ ਉਡੀਕ ਹੋਰ ਲੰਬੀ ਹੋ ਗਈ ਹੈ | ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਲਈ ਤਿਆਰ ਕੀਤੀ ਗਈ ਰਿਪੋਰਟ ਵਿਚ ਕਈ ਖ਼ਾਮੀਆਂ ਪਾਈਆਂ ਹਨ ਅਤੇ ਸਲਾਹਕਾਰ ਕੰਪਨੀ 'ਰਾਈਟਸ' ਲਿਮਟਿਡ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਹੈ | ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਅਤੇ ਰਾਈਟਸ ਕੰਪਨੀ ਵਿਚਾਲੇ ਮੀਟਿੰਗ ਹੋਈ | ਇਸ ਦੌਰਾਨ ਰਾਈਟਸ ਨੇ ਮੈਟਰੋ ਦੀ ਯੋਜਨਾ, ਖ਼ਰਚ, ਭਵਿੱਖ 'ਚ ਕਿੰਨੇ ਲੋਕ ਸਫ਼ਰ ਕਰਨਗੇ, ਕਿਸ ਤਰ੍ਹਾਂ ਮੈਟਰੋ ਚੱਲੇਗੀ, ਮੈਟਰੋ ਦਾ ਰੂਟ ਕਿਸ ਤਰ੍ਹਾਂ ਦਾ ਹੋਵੇਗਾ, ਬਿਜਲੀ ਕਿੱਥੋਂ ਆਵੇਗੀ, ਪੈਸਾ ਕਿੰਨਾ ਲੱਗੇਗਾ ਤੇ ਕਿੱਥੋਂ ਪੈਸਾ ਆਵੇਗਾ, ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਰਿਪੋਰਟ ਦਿੱਤੀ ਸੀ | ਹਾਲਾਂਕਿ, ਕਈ ਅਜਿਹੀਆਂ ਮਹੱਤਵਪੂਰਨ ਚੀਜ਼ਾਂ ਸਨ ਜੋ ਰਿਪੋਰਟ 'ਚ ਦਰਜ ਨਹੀਂ ਸੀ | ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਰਾਈਟਸ ਨੂੰ ਸਾਫ਼ ਕਿਹਾ ਕਿ ਜਦੋਂ ਤੱਕ ਸਾਰੀਆਂ ਜ਼ਰੂਰਤਾਂ ਰਿਪੋਰਟ 'ਚ ਜੋੜੀਆਂ ਨਹੀਂ ਜਾਂਦੀਆਂ, ਉਸ ਸਮੇਂ ਤੱਕ ਅੱਗੇ ਦਾ ਕੋਈ ਫ਼ੈਸਲਾ ਨਹੀਂ ਹੋਵੇਗਾ | ਇਸ ਲਈ ਹੁਣ ਰਾਈਟਸ ਨੂੰ ਦੁਬਾਰਾ ਰਿਪੋਰਟ ਬਣਾਉਣੀ ਪਵੇਗੀ | ਰਾਈਟਸ ਲਿਮਿਟਡ (ਰੇਲ ਇੰਡੀਆ ਟੈਕਨੀਕਲ ਐਂਡ ਇਕਨੋਮਿਕ ਸਰਵਿਸਸ) ਇਕ ਸਰਕਾਰੀ ਇੰਜੀਨੀਅਰਿੰਗ ਕੰਸਲਟੈਂਸੀ ਕੰਪਨੀ ਹੈ |
ਇਸ ਦੀ ਰਿਪੋਰਟ 'ਚ ਟਰੈਫ਼ਿਕ ਡਿਮਾਂਡ, ਜ਼ੋਨਲ ਐਨਾਲਸਿਸ, ਹਾਈਵੇਅ ਨੈੱਟਵਰਕ, ਯਾਤਰੀ, ਆਪ੍ਰੇਸ਼ਨਲ ਘੰਟੇ, ਮੈਟਰੋ ਸੰਚਾਲਨ, ਨਿਰਮਾਣ ਲਾਗਤ, ਪਾਵਰ ਸਪਲਾਈ, ਆਰਥਿਕ ਲਾਭ-ਨੁਕਸਾਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ | ਰਾਈਟਸ ਦੀ ਰਿਪੋਰਟ ਅਨੁਸਾਰ ਪ੍ਰਸਤਾਵਿਤ ਮੈਟਰੋ 3 ਕੋਰੀਡੋਰ 'ਚ 85.65 ਕਿਲੋਮੀਟਰ ਤੱਕ ਹੋਵੇਗੀ | ਜੇਕਰ ਇਹ ਪੂਰੀ ਤਰ੍ਹਾਂ ਐਲੀਵੇਟਡ ਰਹੇ ਤਾਂ ਇਸ ਦੀ ਲਾਗਤ 23 ਹਜ਼ਾਰ 263 ਕਰੋੜ ਅਨੁਮਾਨਿਤ ਹੈ, ਜਦਕਿ ਅੰਡਰਗਰਾਊਾਡ ਹੋਵੇ ਤਾਂ 27 ਹਜ਼ਾਰ 680 ਕਰੋੜ ਅਨੁਮਾਨਿਤ ਹੈ | 2031 ਤੱਕ ਇਸ ਦੀ ਕੁੱਲ ਲਾਗਤ 25 ਹਜ਼ਾਰ 631 ਕਰੋੜ (ਐਲੀਵੇਟਡ) ਤੇ 30 ਹਜ਼ਾਰ 498 ਕਰੋੜ (ਅੰਡਰਗਰਾਊਾਡ) ਅਨੁਮਾਨਿਤ ਹੈ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ 'ਚ ਦਿੱਤਾ ਜਾਵੇ : ਜ਼ਿਲ੍ਹਾ ਮੈਜਿਸਟ੍ਰੇਟ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।