ਡੇਰਾਬੱਸੀ, 18 ਜੂਨ (ਗੁਰਮੀਤ ਸਿੰਘ)-ਇਥੋਂ ਦੇ ਪਿੰਡ ਕੂੜਾਂਵਾਲਾ ਵਿਖੇ ਅਥਲੈਟਿਕ ਮੀਟ ਕਰਵਾਈ ਗਈ, ਜਿਸ 'ਚ 65 ਬੱਚਿਆਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਇਸ ਉਪਰਾਲੇ ਦਾ ਮੁੱਖ ਮਕਸਦ ਪਿੰਡ ਦੇ ਬੱਚਿਆਂ 'ਚ ਖੇਡਾਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਲਿਆਉਣਾ ਸੀ | ਇਸ ਮੌਕੇ 11 ਸਾਲ ਤੱਕ ਦੇ ਬੱਚਿਆਂ ਦੇ 800 ਮੀਟਰ ਦੌੜ ਦੇ ਮੁਕਾਬਲੇ 'ਚ ਰੂਹੀ ਬਰਵਾਲਾ ਨੇ ਪਹਿਲਾ, ਤੁਸ਼ਾਰ ਨੇ ਦੂਜਾ ਅਤੇ ਗੁਰਕੀਰਤ ਸਿੰਘ ਨੇ ਤੀਜਾ, ਜਦਕਿ 15 ਸਾਲ ਤੱਕ ਦੇ ਬੱਚਿਆਂ ਦੇ 800 ਮੀਟਰ ਦੌੜ ਦੇ ਮੁਕਾਬਲੇ 'ਚ ਰਾਜਵੀਰ ਸਿੰਘ ਨੇ ਪਹਿਲਾ, ਭਾਸਕਰ ਨੇ ਦੂਜਾ ਅਤੇ ਪਿ੍ੰਸ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ 17 ਸਾਲ ਉਮਰ ਵਰਗ ਦੇ ਬੱਚਿਆਂ ਦੇ 1600 ਮੀਟਰ ਦੌੜ ਦੇ ਮੁਕਾਬਲੇ 'ਚ ਇੰਦਰਜੀਤ ਸਿੰਘ ਨੇ ਪਹਿਲਾ, ਨਿਤੀਸ਼ ਨੇ ਦੂਜਾ ਅਤੇ ਆਦੇਸ਼ ਸ਼ਰਮਾ ਨੇ ਤੀਜਾ, ਜਦਕਿ ਓਪਨ ਸ਼੍ਰੇਣੀ ਦੀ 1600 ਮੀਟਰ ਦੌੜ ਦੇ ਮੁਕਾਬਲੇ 'ਚ ਆਰੀਅਨ ਨੇ ਪਹਿਲਾ, ਦਲਜੀਤ ਨੇ ਦੂਜਾ ਅਤੇ ਪੰਕਜ ਨੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲਿਆਂ ਦੀ ਸਮਾਪਤੀ ਮੌਕੇ ਪਿੰਡ ਦੀ ਸਰਪੰਚ ਗੀਤਾ ਦੇਵੀ ਦੇ ਪਤੀ ਜਸਮੇਰ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ, ਪੰਚ ਮੇਵਾ ਰਾਮ, ਜੌਨੀ ਰਾਮ, ਬਾਈ ਪੰਚ, ਜੈਲਾ ਰਾਮ, ਜਗਦੀਸ਼ ਮਹਾਤਮਾ, ਲੱਛਮਣ ਰਾਮ, ਜਸਬੀਰ ਸਿੰਘ, ਮੇਜਰ ਸਿੰਘ, ਸੁਰਜਨ ਰਾਮ ਸਾਬਕਾ ਪੰਚ, ਬਿੱਲਾ, ਰਿੰਕੂ, ਪਿ੍ੰਸ, ਲੱਕੀ, ਗੁਰਮੀਤ, ਮਨੂੰ, ਦੀਪ, ਸੰਜੀਵ, ਸੁਨੀਲ, ਘੋਲਾ, ਜੱਸੀ, ਜਸ਼ਨ, ਪੁਨੀਤ ਤੇ ਲਵਲੀ ਪੰਚ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |