ਚੰਡੀਗੜ੍ਹ, 18 ਜੂਨ (ਮਾਰਕੰਡਾ)- ਪੀ.ਐਮ.ਜੇ.ਏ.ਵਾਈ (ਆਯੁਸ਼ਮਾਨ ਭਾਰਤ) ਭਾਰਤ ਸਰਕਾਰ ਦਾ ਇਕ ਪ੍ਰਮੁੱਖ ਪ੍ਰੋਗਰਾਮ ਹੈ | ਇਹ ਪ੍ਰੋਗਰਾਮ ਦੇਸ਼ ਦੇ ਗਰੀਬ ਲੋਕਾਂ ਨੂੰ ਸਿਹਤ ਕਵਰੇਜ ਪ੍ਰਦਾਨ ਕਰਦਾ ਹੈ | ਇਸ ਸਬੰਧੀ ਪੂਰੀ ਜਾਣਕਾਰੀ ਪੀ.ਜੀ.ਆਈ ਦੇ ਮੈਡੀਕਲ ਸੁਪਰਡੈਂਟ (ਪ੍ਰਸ਼ਾਸਨ) ਪ੍ਰੋ. (ਡਾ) ਵਿਪਿਨ ਕੌਸ਼ਲ ਦੁਆਰਾ ਇਕ ਮੀਟਿੰਗ ਦੌਰਾਨ ਲਈ ਗਈ | ਇਸ ਮੌਕੇ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਵਿਖੇ ਇਸ ਯੋਜਨਾ ਦੇ ਤਹਿਤ 37 ਆਯੁਸ਼ਮਾਨ ਮਿੱਤਰ ਬਣਾਏ ਗਏ ਹਨ | ਇਸ ਯੋਜਨਾ ਦੇ ਸੁਚਾਰੂ ਕੰਮਕਾਜ ਲਈ ਆਯੁਸ਼ਮਾਨ ਸੈੱਲ ਦੇ ਨਾਲ ਸੱਤ ਕਾਊਾਟਰ ਸਥਾਪਤ ਕੀਤੇ ਗਏ ਹਨ | ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਜਦੋਂ ਕੋਈ ਲਾਭਪਾਤਰੀ ਮਰੀਜ਼ ਆਯੁਸ਼ਮਾਨ ਅਧੀਨ ਦਾਖ਼ਲ ਹੋਣ ਲਈ ਕਾਊਾਟਰ 'ਤੇ ਆਉਂਦਾ ਹੈ ਤਾਂ ਉਸ ਨੂੰ ਆਯੁਸ਼ਮਾਨ ਕਾਊਾਟਰ ਉੱਪਰ ਆਪਣੇ ਕਾਰਡ ਦਿਖਾ ਕੇ ਟਰਾਂਜੈਕਸ਼ਨ ਮੈਨੇਜਮੈਂਟ ਸਿਸਟਮ (ਟੀ.ਐਮ.ਸੀ) 'ਚੋਂ ਰਜਿਸਟਰੇਸ਼ਨ ਲਈ ਮਰੀਜ਼ ਦੀ ਬਾਇਓਮੈਟਿ੍ਕ ਕਰਨੀ ਹੁੰਦੀ ਹੈ | ਡਾਕੂਮੈਂਟ ਪੂਰੇ ਕਰਨ ਤੋਂ ਬਾਅਦ ਲਾਭਪਾਤਰੀ ਨੂੰ ਵਿਸ਼ੇਸ਼ ਰੰਗ ਕੋਡ ਵਾਲੀ ਦਾਖਲਾ ਫਾਈਲ ਸੌਂਪ ਦਿੱਤੀ ਜਾਂਦੀ ਹੈ | ਵਾਰਡ ਵਿਚ ਨਰਸਾਂ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਖਪਤਕਾਰੀ ਸਮਾਨ ਲਈ ਆਨਲਾਈਨ ਇੰਡੈਂਟ ਇਕੱਠਾ ਕਰਦੀਆਂ ਹਨ ਜੋ ਕਿ ਸਾਰਾ ਸਮਾਨ ਅੰਮਿ੍ਤ ਫਾਰਮੇਸੀ ਰਾਹੀਂ ਮਰੀਜ਼ ਨੂੰ ਉਸ ਦੇ ਬਿਸਤਰੇ 'ਤੇ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ | ਇਲਾਜ ਤੋਂ ਬਾਅਦ ਡਿਸਚਾਰਜ ਦੌਰਾਨ ਮਰੀਜ਼ ਨੂੰ ਬਾਇਓਮੈਟਿ੍ਕ ਅਤੇ ਫਾਈਲ ਦੀ ਸਕੈਨਿੰਗ ਲਈ ਦੁਬਾਰਾ ਕਾਊਾਟਰ 'ਤੇ ਜਾਣਾ ਪੈਂਦਾ ਹੈ | ਪਹਿਲਾ ਮਰੀਜ਼ 8 ਅਕਤੂਬਰ 2018 ਨੂੰ ਦਾਖਲ ਹੋਇਆ ਸੀ | ਉਦੋਂ ਤੋਂ ਇਸ ਸਹੂਲਤ ਦਾ ਲਾਭ ਲੈਣ ਵਾਲੇ ਮਰੀਜ਼ਾਂ ਵਿਚ ਕਾਫ਼ੀ ਵਾਧਾ ਹੋਇਆ ਹੈ | ਇਸ ਪ੍ਰਮੁੱਖ ਪ੍ਰੋਗਰਾਮ ਤਹਿਤ ਹੁਣ ਤੱਕ ਕੁੱਲ 1,60,394 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ 2018-19 ਵਿਚ 1061, 2019-20 ਵਿਚ 11261, 2020-21 ਵਿਚ 11342, 2021-22 ਵਿਚ 19421, 2022-23 ਵਿਚ 30860, 2023-24 ਵਿਚ 33718, 2024-25 ਵਿਚ 33277 ਮਰੀਜ਼ ਇਸ ਦਾ ਲਾਭ ਲੈ ਚੁੱਕੇ ਹਨ | ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਵਿਖੇ ਵੱਖ-ਵੱਖ ਰਾਜਾ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ, ਉੱਤਰਾਖੰਡ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਐਮ.ਪੀ., ਗੁਜਰਾਤ, ਮਹਾਰਾਸ਼ਟਰ, ਮਨੀਪੁਰ, ਅਸਾਮ, ਲੱਦਾਖ ਅਤੇ ਹੋਰ ਸਟੇਟਾਂ ਦੇ ਮਰੀਜ਼ਾ ਨੇ ਇੱਥੇ ਆ ਕੇ ਆਯੁਸ਼ਮਾਨ ਸਕੀਮ ਅਧੀਨ ਇਲਾਜ਼ ਕਰਵਾ ਚੁੱਕੇ ਹਨ |