14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ੍ਰੀ ਅੰਮਿ੍ਤਸਰ ਤੇ ਨਨਕਾਣਾ ਸਾਹਿਬ ਨੂੰ 'ਅਮਨ-ਖੇਤਰ' ਐਲਾਨਣ ਤੇ 'ਸਿੱਖ ਵੈਟੀਕਨ' ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਦੇਣ ਲਈ ਹੰਭਲਾ ਮਾਰਨ ਦੀ ਅਪੀਲ

ਅਜੀਤ ਡੈਸਕ 20-06-2025
ਐੱਸ. ਏ. ਐੱਸ. ਨਗਰ, 19 ਜੂਨ (ਪ੍ਰੋ. ਅਵਤਾਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਪੁਰਬ ਨੂੰ ਮੁੱਖ ਰੱਖਦਿਆਂ ਕਿਰਨਬੀਰ ਸਿੰਘ ਕੰਗ ਨੇ ਜੂਨ 1984 ਦੇ ਸਾਕੇ ਨੂੰ ਯਾਦ ਕਰਦਿਆਂ ਭਵਿੱਖ 'ਚ ਅਜਿਹੇ ਦੁਖਾਂਤ ਨੂੰ ਰੋਕਣ ਲਈ ਸ੍ਰੀ ਅੰਮਿ੍ਤਸਰ ਤੇ ਨਨਕਾਣਾ ਸਾਹਿਬ ਨੂੰ 'ਅਮਨ-ਖੇਤਰ' ਐਲਾਨਣ ਅਤੇ 'ਸਿੱਖ ਵੈਟੀਕਨ' ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਦੇਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ ਇਕੋ ਇਕ ਉਮੀਦ ਹਨ, ਜਦ ਕਿ ਵਿਸ਼ਵ ਦੀਆਂ ਸਾਰੀਆਂ ਪ੍ਰਮੁੱਖ ਫ਼ੌਜੀ ਤਾਕਤਾਂ ਵਿਨਾਸ਼ਕਾਰੀ ਯੁੱਧ ਦਾ ਰਾਗ ਅਲਾਪ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਿੰਦ-ਪਾਕ ਜੰਗ ਵਰਗੇ ਹਾਲਾਤਾਂ ਦੌਰਾਨ ਸ੍ਰੀ ਅੰਮਿ੍ਤਸਰ ਅਤੇ ਨਾਨਕਾਣਾ ਸਾਹਿਬ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਬਿਆਨ ਨਸ਼ਰ ਹੋਣ ਮਗਰੋਂ ਸਮੁੱਚੀ ਸਿੱਖ ਕੌਮ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ 'ਅਮਨ ਖੇਤਰ' ਐਲਾਨਣ ਤੇ 'ਸਿੱਖ ਵੈਟੀਕਨ' ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ ਕਰ ਰਹੀ ਤਾਂ ਜੋ ਇਨ੍ਹਾਂ ਪ੍ਰਮੁੱਖ ਅਸਥਾਨਾਂ 'ਤੇ ਭਵਿੱਖ 'ਚ ਫ਼ੌਜੀ ਟੈਂਕਾਂ ਤੇ ਫ਼ੌਜੀ ਜਹਾਜ਼ਾਂ ਨਾਲ ਹਮਲਾ ਨਾ ਹੋਵੇ | ਉਨ੍ਹਾਂ ਕਿਹਾ ਕਿ ਇਸ ਮੰਗ ਦੀ ਪ੍ਰੋੜਤਾ ਸ੍ਰੀ ਅੰਮਿ੍ਤਸਰ ਤੇ ਗੁਰਦਾਸਪੁਰ ਤੋਂ ਚੁਣੇ ਗਏ ਮੌਜੂਦਾ ਲੋਕ ਸਭਾ ਮੈਂਬਰ ਵੀ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅੰਮਿ੍ਤਸਰ ਤੇ ਨਨਕਾਣਾ ਸਾਹਿਬ ਸਿੱਖ ਧਰਮ ਦੇ ਮੁੱਢਲੇ ਪਵਿੱਤਰ ਅਸਥਾਨ ਹਨ, ਲਿਹਾਜ਼ਾ ਇਨ੍ਹਾਂ ਦੀ ਸੁਰੱਖਿਆ ਸਮੇਂ ਦੀ ਮੁੱਖ ਮੰਗ ਹੈ |
ਪਿਛਲੀ ਖ਼ਬਰ ਰਾਏਪੁਰ ਰਾਣੀ ਦੇ ਥਾਣੇ 'ਚ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਟੈਕਨੀਕਲ ਯੋਗਤਾ ਵਾਲੇ ਉਮੀਦਵਾਰਾਂ ਲਈ ਰਜਿਸਟ੍ਰੇਸ਼ਨ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।