14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਝਾਂਮਪੁਰ ਤੋਂ ਦੜੇ-ਸੱਟੇ ਦਾ ਕੰਮ ਕਰਨ ਵਾਲੇ 3 ਮੁਲਜ਼ਮ ਕਾਬੂ

ਅਜੀਤ ਡੈਸਕ 20-06-2025
ਐੱਸ. ਏ. ਐੱਸ. ਨਗਰ, 19 ਜੂਨ (ਕਪਿਲ ਵਧਵਾ)-ਮੁਹਾਲੀ ਅਧੀਨ ਪੈਂਦੇ ਥਾਣਾ ਬਲੌਂਗੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੜੇ-ਸੱਟੇ ਦਾ ਕੰਮ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਸੰਬੰਧੀ ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਿੰਡ ਝਾਂਮਪੁਰ ਵਿਖੇ ਦੜੇ-ਸੱਟੇ ਦਾ ਕਾਰੋਬਾਰ ਚਲਾਉਂਦੇ ਹਨ | ਉਨ੍ਹਾਂ ਦੱਸਿਆ ਕਿ ਇ ਸੂਚਨਾ ਦੀ ਪੁਸ਼ਟੀ ਕਰਨ ਉਪਰੰਤ ਏ. ਐੱਸ. ਆਈ. ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਤਿੰਨ ਮੁਲਜ਼ਮਾਂ ਨੂੰ ਨਕਦ ਰਾਸ਼ੀ ਸਮੇਤ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਤੀਸ਼ ਕੁਮਾਰ ਵਾਸੀ ਜ਼ੀਰਕਪੁਰ, ਸੰਨੀ ਵਾਸੀ ਨਵਾਂਗਰਾਓਾ ਤੇ ਅਸਲਮ ਵਾਸੀ ਮਲੋਆ (ਚੰਡੀਗੜ੍ਹ) ਵਜੋਂ ਹੋਈ ਹੈ | ਗਿ੍ਫ਼ਤਾਰੀ ਮੌਕੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਕਰੀਬ 1 ਲੱਖ 15 ਹਜ਼ਾਰ 350 ਰੁ. ਦੀ ਨਕਦੀ ਬਰਾਮਦ ਹੋਈ | ਮੌਕੇ 'ਤੇ ਜਦੋਂ ਮੁਲਜ਼ਮਾਂ ਕੋਲੋਂ ਇੰਨੀ ਨਕਦੀ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ | ਇਸ ਤੋਂ ਬਾਅਦ ਬਲੌਂਗੀ ਪੁਲਿਸ ਵਲੋਂ ਮੁਲਜ਼ਮਾਂ ਵਿਰੁੱਧ ਗੈਂਬਲਿੰਗ ਐਕਟ ਦੀ ਧਾਰਾ 13 ਏ ਅਤੇ 318 (4) ਬੀ. ਐੱਨ. ਐੱਸ ਤਹਿਤ ਐਫ. ਆਈ. ਆਰ. ਨੰ. 133 ਦਰਜ ਕੀਤੀ ਗਈ ਅਤੇ ਜ਼ਬਤ ਕੀਤੀ ਗਈ ਰਕਮ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਇਆ ਗਿਆ | ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਤੇ ਦੜੇ-ਸੱਟੇ ਦੇ ਇਸ ਵਿਆਪਕ ਨੈੱਟਵਰਕ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਵਲੋਂ ਵੱਖਵਾਦੀ ਰੇਸ਼ਮ ਸਿੰਘ ਅਦਾਲਤ 'ਚ ਪੇਸ਼ ਅਗਲੀ ਖ਼ਬਰ ਮੀਟ ਦੀ ਦੁਕਾਨ ਨਾ ਬੰਦ ਕਰਨ 'ਤੇ ਦੁਕਾਨ ਮਾਲਕ ਦੇ ਪਰਿਵਾਰ 'ਤੇ ਹਮਲਾ, ਮਹਿਲਾ ਤੇ ਪੁੱਤਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।