14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹੈਰੋਇਨ ਸਮੇਤ 2 ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 20-06-2025
ਜ਼ੀਰਕਪੁਰ, 19 ਜੂਨ (ਹੈਪੀ ਪੰਡਵਾਲਾ)-ਜ਼ੀਰਕਪੁਰ ਪੁਲਿਸ ਨੇ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸਤਨਾਮ ਸਿੰਘ ਸੰਨੀ (22) ਵਾਸੀ ਨੇੜੇ ਭੱਲਾ ਰਾਈਸ ਮਿੱਲ ਛੇਹਰਟਾ ਅੰਮਿ੍ਤਸਰ ਤੇ ਸਤਨਾਮ ਸਿੰਘ ਸੱਤਾ (27) ਵਾਸੀ ਆਜ਼ਾਦ ਰੋਡ ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਪੁਲਿਸ ਮੁਤਾਬਿਕ ਮੌਜੂਦਾ ਸਮੇਂ ਦੋਵੇਂ ਨੌਜਵਾਨ ਮੌਲੀ ਜਾਗਰਾਂ (ਚੰਡੀਗੜ੍ਹ) ਵਿਖੇ ਕਿਰਾਏ 'ਤੇ ਰਹਿੰਦੇ ਸਨ | ਮਾਮਲੇ ਬਾਬਤ ਬਲਟਾਣਾ ਚੌਕੀ ਇੰਚਾਰਜ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸੁਖਨਾ ਚੋਅ ਨੇੜੇ ਨਾਕਾ ਲਗਾਇਆ ਹੋਇਆ ਸੀ ਅਤੇ ਇਸੇ ਦੌਰਾਨ 2 ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ, ਪਰ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 50-50 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕਿਸਾਨਾਂ ਨੇ ਪਿੰਡ ਕੁਰੜੀ 'ਚ ਇਕੱਠ ਕਰਕੇ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਕੀਤੀ ਰੱਦ ਅਗਲੀ ਖ਼ਬਰ ਮੰਦਰ ਦੀ ਉਸਾਰੀ ਨੂੰ ਲੈ ਕੇ ਗੁਰੂ ਨਾਨਕ ਇਨਕਲੇਵ ਦੇ ਵਸਨੀਕ ਹੋਏ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।