ਡੇਰਾਬੱਸੀ ਥਾਣੇ ਦੇ ਰਿਹਾਇਸ਼ੀ ਕੰਪਲੈਕਸ ਨੂੰ ਨਾ ਸੀਵਰੇਜ ਤੇ ਨਾ ਹੀ ਨਿਕਾਸੀ ਨਾਲੇ ਨਾਲ ਜੋੜਿਆ <br/>
ਅਜੀਤ ਡੈਸਕ
21-06-2025
ਸੀਵਰੇਜ ਦੇ ਗੰਦੇ ਪਾਣੀ ਨੂੰ ਖੁੱਲ੍ਹੇ 'ਚ ਨਹੀਂ ਸੁੱਟਿਆ ਜਾ ਸਕਦਾ, ਦਿੱਤਾ ਜਾਵੇਗਾ ਨੋਟਿਸ
ਓਧਰ ਨਗਰ ਕੌਂਸਲ ਦੇ ਅਧਿਕਾਰੀਆਂ ਮੁਤਾਬਕ ਸਾਲ 2007 'ਚ ਬਣੀ ਇਮਾਰਤ ਦਾ ਨਕਸ਼ਾ ਸਮੇਤ ਸਾਰੀਆਂ ਪ੍ਰਵਾਨਗੀਆਂ ਹੋਣੀਆਂ ਜ਼ਰੂਰੀ ਹਨ | ਸੀਵਰੇਜ ਦੀ ਸਪਲਾਈ ਲਈ ਕੁਨੈਕਸ਼ਨ ਕਿਉਂ ਨਹੀਂ ਲਈ ਗਿਆ ਇਹ ਤਾਂ ਪੁਲਿਸ ਵਿਭਾਗ ਹੀ ਜਾਣਦਾ ਹੈ, ਪਰ ਇਹ ਵਾਤਾਵਰਨ ਸਮੇਤ ਜ਼ਮੀਨਦੋਜ਼ ਪਾਣੀ ਨੂੰ ਖ਼ਰਾਬ ਕਰਨ ਦੇ ਐਕਟ ਤਹਿਤ ਆਉਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਨਗਰ ਕੌਂਸਲ ਵਲੋਂ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਜਾਵੇਗਾ |
ਕੁਨਕੈਸ਼ਨ ਸਮੇਤ ਸਾਰਾ ਕੰਮ ਕੀਤਾ ਜਾਵੇਗਾ ਮੁਕੰਮਲ-ਚੀਫ਼ ਇੰਜੀਨੀਅਰ
ਇਸ ਬਾਬਤ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਰਣਜੋਧ ਸਿੰਘ ਨੇ 'ਅਜੀਤ' ਦੀ ਟੀਮ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਅਧੂਰੇ ਕੰਮਾਂ ਨੂੰ ਮੁਕੰਮਲ ਕਰਵਾਉਣ ਲਈ ਨਿਰਦੇਸ਼ ਦੇਣਗੇ |