16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੰਗ ਨੇ ਡੀ. ਸੀ. ਮੁਹਾਲੀ ਨੂੰ ਲਿਖਿਆ ਪੱਤਰ

ਅਜੀਤ ਡੈਸਕ 21-06-2025
ਮੁੱਲਾਂਪੁਰ ਗਰੀਬਦਾਸ, 20 ਜੂਨ (ਦਿਲਬਰ ਸਿੰਘ ਖੈਰਪੁਰ)-ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਡਿਪਟੀ ਕਮਿਸ਼ਨਰ ਮੁਹਾਲੀ ਪੱਤਰ ਲਿਖ ਕੇ ਮੁਹਾਲੀ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਦੀ ਮੰਗ ਕੀਤੀ ਹੈ | ਆਪਣੇ ਪੱਤਰ 'ਚ ਉਨ੍ਹਾਂ ਕਿਹਾ ਹੈ ਕਿ ਮੁਹਾਲੀ ਸ਼ਹਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਇਹ ਹਰ ਪੱਖੋਂ ਇਕ ਮਹੱਤਵਪੂਰਨ ਜ਼ਿਲ੍ਹਾ ਹੈ, ਜਿਸ ਨੂੰ ਸਾਡੀ ਕਾਂਗਰਸ ਸਰਕਾਰ ਨੇ 2006 'ਚ ਬਣਾਇਆ ਸੀ | ਇਸ ਜ਼ਿਲ੍ਹੇ ਦੇ ਚਾਰੇ ਪਾਸਿਓਾ ਪੰਜਾਬ, ਹਰਿਆਣਾ ਤੇ ਹਿਮਾਚਲ ਆਦਿ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਟ੍ਰੈਫ਼ਿਕ ਦੀ ਆਵਾਜਾਈ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਈ ਮਹੱਤਵਪੂਰਨ ਐਂਟਰੀ ਪੁਆਇੰਟ ਹਨ, ਜਿਵੇਂ ਕਿ ਪੰਜਾਬ 'ਚੋਂ ਖਰੜ, ਕੁਰਾਲੀ, ਨਿਊ ਚੰਡੀਗੜ੍ਹ, ਲਾਂਡਰਾਂ, ਬਨੂੰੜ ਅਤੇ ਜ਼ੀਰਕਪੁਰ ਆਦਿ ਖਾਸ ਤੌਰ 'ਤੇ ਮੁਹਾਲੀ ਜ਼ਿਲ੍ਹੇ ਦੇ ਹੈੱਡਕੁਆਟਰ ਦਾ ਪਹਿਲਾਂ ਵੇਰਕਾ ਚੌਕ (ਇਹ ਅਹਿਮ ਰਸਤਾ ਵੀ ਤਕਰੀਬਨ ਖਰੜ ਤੋਂ ਆਉਂਦਾ ਹੋਇਆ ਤੇ ਜ਼ਿਲ੍ਹੇ ਨੂੰ ਜੋੜਦਾ ਹੈ) ਤੋਂ ਇਲਾਵਾ ਜੋ ਸੜਕਾਂ ਚੰਡੀਗੜ੍ਹ ਤੋਂ ਮੁਹਾਲੀ ਜ਼ਿਲ੍ਹੇ ਨੂੰ ਜੋੜਦੀਆਂ ਹਨ, ਇਨ੍ਹਾਂ ਸਭ ਦੀ ਢੁਕਵੀਂ ਸ਼ਨਾਖ਼ਤ ਕਰਕੇ ਇਨ੍ਹਾਂ ਸਾਰੇ ਐਂਟਰੀ ਪੁਆਇੰਟਾਂ ਦਾ ਸੁੰਦਰੀਕਰਨ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ, ਲਿਹਾਜ਼ਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੇ ਐਂਟਰੀ ਪੁਆਇੰਟਾਂ ਨੂੰ ਸੋਹਣੀ ਦਿੱਖ ਦਿੱਤੀ ਜਾਵੇ |
ਪਿਛਲੀ ਖ਼ਬਰ ਮੁਹਾਲੀ ਵਿਖੇ ਐੱਸ. ਐੱਸ. ਪੀ. ਦਫ਼ਤਰ ਅੱਗੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ <br/> ਅਗਲੀ ਖ਼ਬਰ ਖਰੜ ਸ਼ਹਿਰ ਵਿਚਲੇ ਵੱਖ-ਵੱਖ ਨਾਲਿਆਂ ਦੀ ਨਗਰ ਕੌਂਸਲ ਖਰੜ ਤੁਰੰਤ ਸਫ਼ਾਈ ਕਰਵਾਏ-ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।