17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੰਜਾਬ ਯੂਨੀਵਰਸਿਟੀ 'ਚ ਵਿਸ਼ਵ-ਵਿਆਪੀ ਮਨੁੱਖੀ ਕਦਰਾਂ-ਕੀਮਤਾਂ 'ਤੇ 8 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਹੋਇਆ ਸਮਾਪਤ <br/>

ਅਜੀਤ ਡੈਸਕ 21-06-2025
ਚੰਡੀਗੜ੍ਹ, 20 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਸ਼ਵ ਵਿਆਪੀ ਮਨੁੱਖੀ ਕਦਰਾਂ-ਕੀਮਤਾਂ 'ਤੇ 8 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ | ਏ. ਆਈ. ਸੀ. ਟੀ. ਈ. ਦੁਆਰਾ ਪ੍ਰਵਾਨਿਤ ਤੇ ਰੂਸਾ 2.0 ਆਈ. ਸੀ. ਐਸ. ਵੀ. ਐਸ. ਤੇ ਸੀ. ਆਈ. ਆਈ. ਪੀ. ਪੀ. ਪੰਜਾਬ ਯੂਨੀਵਰਸਿਟੀ ਦੁਆਰਾ ਸਮਰਥਤ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਐਨ. ਸੀ. ਆਰ, ਰਾਜਸਥਾਨ, ਮਹਾਰਾਸ਼ਟਰ ਦੇ ਡੈਲੀਗੇਟਾਂ ਸਮੇਤ ਭਾਰਤ ਅਤੇ ਵਿਦੇਸ਼ਾਂ ਤੋਂ 60 ਉਤਸ਼ਾਹੀ ਫੈਕਲਟੀ ਮੈਂਬਰਾਂ ਤੇ ਖੋਜ ਵਿਦਵਾਨਾਂ ਨੇ ਐਫ. ਡੀ. ਪੀ. 'ਚ ਹਿੱਸਾ ਲਿਆ | ਐਫ. ਡੀ. ਪੀ. ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰੇਣੂ ਵਿਗ ਦੁਆਰਾ ਕੀਤਾ ਗਿਆ | ਇੰਡੀਅਨ ਜਰਨਲ ਆਫ਼ ਸਾਈਕਾਲੋਜੀ ਦੇ ਮੁੱਖ ਸੰਪਾਦਕ ਤੇ ਐਮਰੀਟਸ ਪ੍ਰੋ. ਡਾ. ਜਿਤੇਂਦਰ ਮੋਹਨ ਮੁੱਖ ਮਹਿਮਾਨ ਸਨ | ਆਪਣੇ ਮੁੱਖ ਭਾਸ਼ਨ 'ਚ ਡਾ. ਮੋਹਨ ਨੇ ਦਰਸ਼ਕਾਂ ਨੂੰ ਤਿੰਨ ਬੁਨਿਆਦੀ ਸਵਾਲਾਂ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ | ਪੰਜਾਬ ਇੰਜੀਨੀਅਰਿੰਗ ਕਾਲਜ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਡੀ. ਆਰ. ਪ੍ਰਜਾਪਤੀ ਨੇ ਪੀ. ਈ. ਸੀ. ਦੇ ਪਹਿਲੇ ਸਾਲ ਦੇ ਬੀ. ਈ. ਪਾਠਕ੍ਰਮ ਵਿਚ ਯੂ. ਐੱਚ. ਵੀ. ਦੇ ਏਕੀਕਰਨ ਅਤੇ ਵਿਦਿਆਰਥੀਆਂ ਦੇ ਨੈਤਿਕ ਵਿਕਾਸ 'ਤੇ ਇਸਦੇ ਧਿਆਨ ਦੇਣ ਯੋਗ ਸਕਾਰਾਤਮਕ ਪ੍ਰਭਾਵ ਬਾਰੇ ਚਰਚਾ ਕੀਤੀ | ਡਾ. ਪਿ੍ਆ ਦਰਸ਼ਨੀ ਨੇ ਮਨੁੱਖੀ ਕਦਰਾਂ-ਕੀਮਤਾਂ ਰਾਹੀਂ ਸਦਭਾਵਨਾ ਨੂੰ ਉਤਸ਼ਾਹਿਤ ਕਰਨ 'ਤੇ ਗੱਲ ਕੀਤੀ | ਡਾ. ਮਨੀਸ਼ਾ ਗੁਪਤਾ ਨੇ ਮਨੁੱਖਾਂ ਦੀਆਂ ਬੁਨਿਆਦੀ ਇੱਛਾਵਾਂ ਤੇ ਖੁਸ਼ੀ ਦੀ ਵਿਸ਼ਵ-ਵਿਆਪੀ ਪ੍ਰਾਪਤੀ ਨੂੰ ਸੰਬੋਧਿਤ ਕੀਤਾ | ਇਸ ਤੋਂ ਪਹਿਲਾਂ ਐਫ. ਡੀ. ਪੀ. ਕੋਆਰਡੀਨੇਟਰ ਪ੍ਰੋ. ਸ਼ੰਕਰ ਸਹਿਗਲ ਨੇ ਜੀਵਨ ਲਈ ਮਾਰਗਦਰਸ਼ਕ ਕੰਪਾਸ ਵਜੋਂ ਯੂ. ਐਚ. ਵੀ. ਦੀ ਮਹੱਤਤਾ ਨੂੰ ਉਜਾਗਰ ਕੀਤਾ | ਇਸ ਮੌਕੇ ਯੂ. ਆਈ. ਈ. ਟੀ. ਦੇ ਡਾਇਰੈਕਟਰ ਪ੍ਰੋ. ਸੰਜੀਵ ਪੁਰੀ ਸ਼ਾਮਿਲ ਸਨ, ਜਿਨ੍ਹਾਂ ਨੇ ਯੂ. ਐਚ. ਵੀ. ਸੈੱਲ ਦੇ ਉਪਰਾਲੇ ਅਤੇ ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ | ਡਾ. ਪਰਵੀਨ ਗੋਇਲ ਐਨ. ਐਸ. ਐਸ. ਕੋਆਰਡੀਨੇਟਰ ਨੇ ਸਾਰਿਆ ਦਾ ਧੰਨਵਾਦ ਕੀਤਾ | ਐਫ. ਡੀ. ਪੀ. 'ਚ ਆਈ. ਆਈ. ਟੀ, ਰੋਪੜ, ਪੰਜਾਬ ਇੰਜੀਨੀਅਰਿੰਗ ਕਾਲਜ ਅਤੇ ਵੱਖ-ਵੱਖ ਕੇਂਦਰੀ ਤੇ ਰਾਜ ਯੂਨੀਵਰਸਿਟੀਆਂ ਸਮੇਤ

ਪਿਛਲੀ ਖ਼ਬਰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸਮਾਗਮ 27 ਨੂੰ ਅਗਲੀ ਖ਼ਬਰ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਆਯੋਜਨ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।