ਚੰਡੀਗੜ੍ਹ, 20 ਜੂਨ (ਅ.ਬ.)-ਕੇਂਦਰੀ ਸੰਚਾਰ ਬਿਊਰੋ (, ਖੇਤਰੀ ਦਫ਼ਤਰ ਚੰਡੀਗੜ੍ਹ, ਸੂਚਨਾ ਤੇ ਪ੍ਰਸਾਰਨ ਮੰਤਰਾਲਾ, ਭਾਰਤ ਸਰਕਾਰ ਨੇ ਐਨ. ਸੀ. ਸੀ. ਗਰੁੱਪ ਹੈੱਡਕੁਆਰਟਰ ਚੰਡੀਗੜ੍ਹ ਦੇ ਸਹਿਯੋਗ ਨਾਲ ਪੀ. ਜੀ. ਸਰਕਾਰੀ ਕਾਲਜ, ਸੈਕਟਰ 11 ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ | ਇਹ ਸਮਾਗਮ ਏਕੀਕਿ੍ਤ ਸੰਚਾਰ ਤੇ ਲੋਕ ਸੰਪਰਕ ਪ੍ਰੋਗਰਾਮ ਦਾ ਹਿੱਸਾ ਸੀ | ਪ੍ਰਦਰਸ਼ਨੀ ਦਾ ਉਦਘਾਟਨ ਨਵੀਨ ਰੱਤੂ, ਐਸ. ਡੀ. ਐਮ. (ਕੇਂਦਰੀ), ਚੰਡੀਗੜ੍ਹ ਦੁਆਰਾ ਕੀਤਾ ਗਿਆ | ਪ੍ਰੋ. ਜੇ. ਕੇ. ਸਹਿਗਲ, ਪਿ੍ੰਸੀਪਲ, ਪੀ. ਜੀ. ਸਰਕਾਰੀ ਕਾਲਜ ਸੈਕਟਰ 11 ਤੇ ਪ੍ਰੋ. ਰਾਜੇਸ਼ ਦਹੀਆ, ਮੁਖੀ ਸਰੀਰਕ ਸਿੱਖਿਆ ਵਿਭਾਗ ਵੀ ਇਸ ਮੌਕੇ ਮੌਜੂਦ ਸਨ | ਸਮਾਗਮ ਨੂੰ ਭਾਰਤੀ ਸੂਚਨਾ ਸੇਵਾ ਦੇ ਕੇਂਦਰੀ ਸੰਚਾਰ ਬਿਊਰੋ ਦੇ ਡਾਇਰੈਕਟਰ ਸ੍ਰੀ ਧੀਪ ਜੋਇ ਮੈਮਪਿਲੀ ਤੇ ਭਾਰਤੀ ਸੂਚਨਾ ਸੇਵਾ ਦੇ ਸਹਾਇਕ ਨਿਦੇਸ਼ਕ ਸ੍ਰੀਮਤੀ ਸ਼ੀਨਮ ਜੈਨ ਦੀ ਮੌਜੂਦਗੀ ਨੇ ਸ਼ਾਨੋ-ਸ਼ੌਕਤ ਨਾਲ ਮਨਾਇਆ | ਪ੍ਰਦਰਸ਼ਨੀ 'ਚ 100 ਦਿਨਾਂ ਯੋਗ ਜਾਗਰੂਕਤਾ ਮੁਹਿੰਮ ਤਹਿਤ ਆਯੋਜਿਤ 10 ਸਿਗਨੇਚਰ ਪ੍ਰੋਗਰਾਮਾਂ ਦੀਆਂ ਝਲਕੀਆਂ ਤਸਵੀਰਾਂ/ਪੈਨਲਾਂ ਰਾਹੀਂ ਪ੍ਰਦਰਸ਼ਿਤ ਕੀਤੀਆਂ ਗਈਆਂ | ਪ੍ਰਦਰਸ਼ਨੀ ਵਿਚ ਇਹ ਵੀ ਦਿਖਾਇਆ ਗਿਆ ਕਿ ਯੋਗ ਆਸਣਾਂ ਦਾ ਅਭਿਆਸ ਸਾਈਨਸ, ਚਿੰਤਾ ਤੇ ਸ਼ਰਾਬ ਦੀ ਲਤ ਵਰਗੀਆਂ ਬਿਮਾਰੀਆਂ ਦੇ ਪ੍ਰਬੰਧਨ ਵਿਚ ਕਿਵੇਂ ਮਦਦ ਕਰਦਾ ਹੈ | ਪ੍ਰਦਰਸ਼ਨੀ ਦੇ ਨਾਲ ਯੋਗ ਇੰਸਟ੍ਰਕਟਰ ਸ੍ਰੀਮਤੀ ਅੰਕਿਤਾ ਦੁਆਰਾ ਇਕ ਸਮੂਹਿਕ ਯੋਗ ਸੈਸ਼ਨ ਕਰਵਾਇਆ | ਉਨ੍ਹਾਂ ਦੇ ਨਾਲ ਦੋ ਯੋਗ ਪ੍ਰਦਰਸ਼ਨਕਾਰੀਆਂ-ਸ੍ਰੀਮਤੀ ਨੇਹਾ ਤੇ ਸ੍ਰੀਮਤੀ ਗੁਰਪ੍ਰੀਤ ਵੀ ਸਨ ਜਿਨ੍ਹਾਂ ਨੇ ਵੱਖ-ਵੱਖ ਯੋਗਾ ਆਸਣਾਂ ਦਾ ਪ੍ਰਦਰਸ਼ਨ ਕੀਤਾ | ਸ੍ਰੀਮਤੀ ਅੰਕਿਤਾ ਨੇ ਭਾਗੀਦਾਰਾਂ ਨੂੰ ਯੋਗਾ ਸੰਕਲਪ ਵੀ ਕਰਵਾਇਆ | ਯੋਗ ਸੈਸ਼ਨ 'ਚ ਲਗਪਗ 450 ਐਨ. ਸੀ. ਸੀ. ਭਾਗੀਦਾਰਾਂ ਨੇ ਸ਼ਿਰਕਤ ਕੀਤੀ | ਆਪਣੇ ਸੰਬੋਧਨ 'ਚ ਐਸ. ਡੀ. ਐਮ. ਨਵੀਨ ਰੱਤੂ ਨੇ ਕਿਹਾ ਕਿ ਸਾਰਿਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤੇ ਸਮਾਜ ਦੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ |