23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਚੰਡੀਗੜ੍ਹ ਦੀਆਂ ਵੱਖ-ਵੱਖ ਸੰਸਥਾਵਾਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/>

ਅਜੀਤ ਡੈਸਕ 22-06-2025
ਚੰਡੀਗੜ੍ਹ, 21 ਜੂਨ (ਮਾਰਕੰਡਾ)-ਚੰਡੀਗੜ੍ਹ ਦੇ ਨਾਗਰਿਕਾਂ ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਿਰੰਗੇ ਅਰਬਨ ਪਾਰਕ ਦੇ ਮਨਮੋਹਕ ਮਾਹੌਲ 'ਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਜਿਸ 'ਚ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਮੌਜੂਦ ਹੋਏ | ਹਰ ਉਮਰ ਵਰਗ ਦੇ ਯੋਗਾ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਟਾਰੀਆ ਨੇ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਯੋਗਾ ਨੂੰ ਇਕ ਸੰਪੂਰਨ ਜੀਵਨ ਢੰਗ ਵਜੋਂ ਮਹੱਤਵ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਯੋਗਾ ਹੁਣ ਸਿਰਫ਼ ਕਸਰਤ ਦਾ ਇਕ ਰੂਪ ਨਹੀਂ ਰਿਹਾ, ਇਹ ਹੁਣ ਚੰਡੀਗੜ੍ਹ ਤੇ ਪੂਰੇ ਭਾਰਤ ਵਿਚ ਇਕ ਲੋਕ ਲਹਿਰ ਬਣ ਗਿਆ ਹੈ | ਇਹ ਵਿਅਕਤੀ ਨੂੰ ਸਸ਼ਕਤ ਬਣਾਉਂਦਾ ਹੈ, ਭਾਈਚਾਰਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਆਧੁਨਿਕ ਚੁਣੌਤੀਆਂ ਦਾ ਸਦੀਵੀ ਹੱਲ ਪੇਸ਼ ਕਰਦਾ ਹੈ | ਰਾਜਪਾਲ ਨੇ ਯੋਗਾ ਦੀ ਅਧਿਆਤਮਿਕ, ਦਾਰਸ਼ਨਿਕ ਤੇ ਵਿਗਿਆਨਕ ਡੂੰਘਾਈ 'ਤੇ ਸਪੱਸ਼ਟਤਾ ਨਾਲ ਗੱਲ ਕੀਤੀ | ਇਸ ਦੀਆਂ ਜੜ੍ਹਾਂ ਪ੍ਰਾਚੀਨ ਸਿੰਧੂ-ਸਰਸਵਤੀ ਸਭਿਅਤਾ ਤੋਂ ਲੈ ਕੇ ਰਿਗਵੇਦ, ਉਪਨਿਸ਼ਦਾਂ ਅਤੇ ਭਗਵਦ ਗੀਤਾ 'ਚ ਇਸ ਦੀ ਮੌਜੂਦਗੀ ਤੱਕ ਲੱਭੀਆਂ ਗਈਆਂ ਹਨ | ਉਨ੍ਹਾਂ ਨੇ ਉਜਾਗਰ ਕੀਤਾ ਕਿ ਕਿਵੇਂ ਯੋਗਾ ਅੰਦਰੂਨੀ ਸੰਤੁਲਨ, ਮਨ ਦੀ ਸ਼ਾਂਤੀ ਅਤੇ ਕੁਦਰਤ ਨਾਲ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ | 2014 ਵਿਚ ਸੰਯੁਕਤ ਰਾਸ਼ਟਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਪੀਲ ਨੂੰ ਯਾਦ ਕਰਦੇ ਹੋਏ, ਜਿਸ ਕਾਰਨ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਿਸ਼ਵ-ਵਿਆਪੀ ਘੋਸ਼ਣਾ ਹੋਈ | ਕਟਾਰੀਆ ਨੇ ਕਿਹਾ ਕਿ ਅੱਜ ਯੋਗ ਇਕ ਵਿਸ਼ਵ-ਵਿਆਪੀ ਭਾਵਨਾ ਹੈ | ਤੰਦਰੁਸਤੀ ਤੇ ਏਕਤਾ ਦਾ ਪ੍ਰਤੀਕ ਜੋ ਸੱਭਿਆਚਾਰਾਂ ਅਤੇ ਸੀਮਾਵਾਂ ਤੋਂ ਪਾਰ ਹੈ | ਇਸ ਮੌਕੇ ਹਰਪ੍ਰੀਤ ਕੌਰ ਬਬਲਾ ਮੇਅਰ ਚੰਡੀਗੜ੍ਹ, ਮਨਦੀਪ ਸਿੰਘ ਬਰਾੜ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ, ਡਾ. ਦੀਪਰਾ ਲਾਕਰਾਂ ਵਿੱਤ ਸਕੱਤਰ, ਨਿਸ਼ਾਂਤ ਯਾਦਵ ਡਿਪਟੀ ਕਮਿਸ਼ਨਰ ਚੰਡੀਗੜ੍ਹ ਪ੍ਰਸ਼ਾਸਨ, ਅਮਿਤ ਕੁਮਾਰ ਨਗਰ ਨਿਗਮ ਕਮਿਸ਼ਨਰ, ਅਜੈ ਚਗਤੀ ਸਿਹਤ ਸਕੱਤਰ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਉੱਘੇ ਅਧਿਕਾਰੀਆਂ ਨੇ ਇਸ ਮਹੱਤਵਪੂਰਨ ਮੌਕੇ 'ਤੇ ਯੋਗਾ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ |
ਵੱਖ-ਵੱਖ ਖੇਤਰਾਂ ਦੇ ਲਗਪਗ 2000 ਭਾਗੀਦਾਰਾਂ ਦੇ ਇਕ ਜੋਸ਼ੀਲੇ ਇਕੱਠ ਨੇ ਇਸ ਸ਼ਾਨਦਾਰ ਸਮਾਗਮ ਨੂੰ ਹੋਰ ਵੀ ਰੌਣਕ ਪ੍ਰਦਾਨ ਕੀਤੀ | ਆਯੁਸ਼ ਡਾਇਰੈਕਟੋਰੇਟ ਸੈਰ-ਸਪਾਟਾ ਵਿਭਾਗ, ਕੇਂਦਰ ਸਰਕਾਰ ਦੇ ਵਿਭਾਗਾਂ, ਯੋਗਾ ਸਿੱਖਿਆ, ਸਿਹਤ ਕਾਲਜ (ਸੈਕਟਰ 23), ਸਰਕਾਰੀ ਕਾਲਜਾਂ ਦੇ ਸਰਕਾਰੀ ਅਧਿਆਪਕਾਂ, ਸਰਕਾਰੀ ਗਰਲਜ਼ ਕਾਲਜ ਸੈਕਟਰ 42, ਵਿਦਿਆਰਥੀਆਂ ਨੇ ਆਰਟ ਆਫ਼ ਲਿਵਿੰਗ, ਪਤੰਜਲੀ, ਭਾਰਤੀ ਯੋਗ ਸੰਸਥਾਨ, ਜੀ. ਆਰ. ਆਈ. ਆਈ. ਡੀ., ਬ੍ਰਹਮਾਕੁਮਾਰੀ, ਬਿਹਾਰ ਸਕੂਲ ਆਫ਼ ਯੋਗਾ, ਨਿਰੰਕਾਰੀ, ਇੰਸਟੀਚਿਊਟ ਫ਼ਾਰ ਦ ਬਲਾਇੰਡ, ਬ੍ਰਹਮਰਿਸ਼ੀ ਯੋਗਾ ਸਿਖਲਾਈ ਕਾਲਜ, ਯੋਗਾ ਫੈਡਰੇਸ਼ਨ ਆਫ਼ ਇੰਡੀਆ, ਚੰਡੀਗੜ੍ਹ ਯੋਗਾ ਐਸੋਸੀਏਸ਼ਨ ਅਤੇ ਚੰਡੀਗੜ੍ਹ ਯੋਗ ਸਭਾ ਵਰਗੇ ਵੱਖ-ਵੱਖ ਸੰਗਠਨਾਂ ਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਯੋਗਾ ਆਸਣ ਕੀਤੇ | ਚੰਡੀਗੜ੍ਹ ਦੇ ਰੌਕ ਗਾਰਡਨ ਵਿਖੇ ਆਂਗਣਵਾੜੀ ਤੇ ਕਰੈੱਚ ਵਰਕਰਾਂ, ਸੀ. ਸੀ. ਆਈ. ਬੱਚਿਆਂ ਤੇ ਸਮਾਜ ਭਲਾਈ ਅਧਿਕਾਰੀਆਂ ਸਮੇਤ 1500 ਤੋਂ ਵੱਧ ਭਾਗੀਦਾਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ |
ਪੀ. ਜੀ. ਆਈ. 'ਚ ਯੋਗ ਦਿਵਸ : ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਡਾਇਰੈਕਟਰ ਪ੍ਰੋ. ਵਿਵੇਕ ਲਾਲ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ 'ਚ ਫੈਕਲਟੀ, ਵਿਦਿਆਰਥੀ, ਸਟਾਫ਼ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ 3,350 ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰੋ. ਆਰ. ਕੇ. ਰਾਠੋ ਡੀਨ (ਅਕਾਦਮਿਕ), ਪ੍ਰੋ. ਸੰਜੇ ਜੈਨ ਡੀਨ (ਖੋਜ), ਪੰਕਜ ਰਾਏ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ, ਰਵਿੰਦਰ ਸਿੰਘ ਵਿੱਤੀ ਸਲਾਹਕਾਰ, ਯੋਗ ਕੇਂਦਰ ਦੇ ਇੰਚਾਰਜ ਪ੍ਰੋ. ਅਕਸ਼ੈ ਆਨੰਦ, ਦਰਦ ਕਲੀਨਿਕ ਦੇ ਮੁਖੀ ਡਾ. ਬਬੀਤਾ ਘਈ, ਡਾ. ਬਲਰਾਜ, ਡਾ. ਇਸ਼ਿਤਾ ਸੂਦ, ਪੀ.ਐਚ.ਡੀ ਵਿਦਿਆਰਥੀ ਡਾ. ਨਵਨੀਤ, ਡਾ. ਕਨੂਪਿ੍ਆ ਤੇ ਡਾ. ਪੂਜਾ, ਡਾ. ਨਵਨੀਤ ਧਾਲੀਵਾਲ, ਰਾਕੇਸ਼ ਮਿੱਤਲ, ਸਤਵਿੰਦਰ, ਰਾਜਪੂਤ, ਓਾਕਾਰ ਸਿੰਘ ਤੇ ਹੋਰ ਸ਼ਾਮਿਲ ਸਨ |

ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਵਲੋਂ ਸੈਕਟਰ 76 ਤੋਂ 80 ਦੇ ਅਲਾਟੀਆਂ ਨਾਲ ਕੀਤਾ ਜਾ ਰਿਹੈ ਧੋਖਾ-ਸਿੱਧੂ <br/> ਅਗਲੀ ਖ਼ਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।