23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ੀਰਕਪੁਰ ਨੂੰ ਡੁੱਬਣ ਤੋਂ ਬਚਾਉਣ ਲਈ ਪ੍ਰਸ਼ਾਸਨ ਲਵੇ ਤਕਨੀਕੀ ਮਾਹਿਰਾਂ ਦੀ ਸਲਾਹ-ਸੰਧੂ

ਅਜੀਤ ਡੈਸਕ 22-06-2025
ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)-ਇਸੇ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਪਰ ਜ਼ੀਰਕਪੁਰ ਨਗਰ ਕੌਂਸਲ ਹੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਜਾਪਦੀ | ਇਹ ਵਿਚਾਰ ਸਾਂਝੇ ਕਰਦਿਆਂ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐੱਸ. ਐੱਮ. ਐੱਸ. ਸੰਧੂ ਨੇ ਕਿਹਾ ਕਿ 2 ਵਰ੍ਹੇ ਪਹਿਲਾਂ ਆਏ ਹੜ੍ਹਾਂ ਕਾਰਨ ਜ਼ੀਰਕਪੁਰ ਸ਼ਹਿਰ ਦੀਆਂ ਕਈ ਕਾਲੋਨੀਆਂ 'ਚ 5 ਫੁੱਟ ਦੇ ਕਰੀਬ ਪਾਣੀ ਭਰ ਗਿਆ ਸੀ, ਜਿਸ ਕਾਰਨ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ | ਸੰਧੂ ਨੇ ਕਿਹਾ ਕਿ ਸ਼ਹਿਰ ਦੀਆਂ ਸੀਵਰ ਲਾਈਨਾਂ ਓਵਰਫ਼ਲੋਅ ਹੋਣ ਨਾਲ ਦੂਸ਼ਿਤ ਪਾਣੀ ਸੜਕਾਂ 'ਤੇ ਭਰ ਜਾਂਦਾ ਹੈ, ਜੋ ਕਿ ਪੀਣ ਵਾਲੇ ਪਾਣੀ 'ਚ ਵੀ ਮਿਕਸ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਕ ਵਾਰ ਸ਼ਹਿਰ ਨੂੰ 5 ਹਿੱਸਿਆਂ 'ਚ ਵੰਡ ਕੇ ਇਕ ਵਿਉਂਤ ਬਣਾਈ ਗਈ ਸੀ, ਜਿਸ ਮੁਤਾਬਕ ਸ਼ਹਿਰ ਨੂੰ ਹੈਵੀ ਡਿਊਟੀ ਸੀਵਰ ਕਲੀਅਰਰਿੰਗ ਪੰਪਾਂ ਦੇ ਨਾਲ-ਨਾਲ ਹੈਵੀ ਡਿਊਟੀ ਡਰੇਨ ਵਾਟਰ ਕਲੀਅਰਰਿੰਗ ਪੰਪ ਮੁਹੱਈਆ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਸੀ | ਇਹ ਸਾਰੀ ਪ੍ਰਕਿਰਿਆ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਹੋ ਸਕਦੀ ਹੈ | ਬਰਸਾਤੀ ਸੀਜ਼ਨ ਨੂੰ ਦੇਖਦਿਆਂ ਇਸ ਕੰਮ ਲਈ ਕੌਂਸਲ ਅਧਿਕਾਰੀ ਕਿਸੇ ਨਿੱਜੀ ਤਕਨੀਕੀ ਮਾਹਿਰ ਨਾਲ ਸਲਾਹ ਕਰ ਸਕਦੇ ਹਨ | ਸੰਧੂ ਮੁਤਾਬਕ ਸ਼ਹਿਰ 'ਚ ਸੀਵਰੇਜ, ਬਿਜਲੀ ਤੇ ਪਾਣੀ ਸਪਲਾਈ ਸੇਵਾਵਾਂ ਦੇ ਸੁਧਾਰ ਲਈ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪੰਜ ਸਾਲਾਂ ਲਈ ਇਕ ਵਿਆਪਕ ਯੋਜਨਾ ਦੀ ਲੋੜ ਹੈ |
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਬੱਚਿਆਂ ਲਈ ਗੁਰਮਤਿ ਕਲਾਸਾਂ ਲਗਾਈਆਂ <br/> ਅਗਲੀ ਖ਼ਬਰ ਹਰੀਪੁਰ ਹਿੰਦੂਆਂ 'ਚ ਟੁੱਟਿਆ ਬਿਜਲੀ ਦਾ ਖੰਭਾ ਬਣ ਸਕਦੇ ਹਾਦਸੇ ਦਾ ਕਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।