23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਸੀਨੀਅਰ ਪੁਰਸ਼ ਟੀਮ ਦੇ ਟਰਾਇਲ ਅੱਜ

ਅਜੀਤ ਡੈਸਕ 22-06-2025
ਮੁਹਾਲੀ, 21 ਜੂਨ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਆਉਣ ਵਾਲੇ ਪੀ. ਸੀ. ਏ. ਅੰਤਰ-ਜ਼ਿਲ੍ਹਾ ਟੂਰਨਾਮੈਂਟ ਲਈ ਸੀਨੀਅਰ ਪੁਰਸ਼ ਕਿ੍ਕਟ ਟੀਮ ਲਈ ਚੋਣ ਟਰਾਇਲ ਕਰਵਾਏਗਾ | ਟਰਾਇਲ 22 ਜੂਨ ਨੂੰ ਪੀ. ਸੀ. ਏ. ਸਟੇਡੀਅਮ, ਫ਼ੇਜ਼ 9 ਮੁਹਾਲੀ ਦੇ ਪਿੱਛੇ ਸਥਿਤ ਡੀ. ਸੀ. ਏ. ਐਮ. ਗਰਾਊਾਡ ਵਿਖੇ ਹੋਣੇ ਹਨ | ਇਹ ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ | ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਦੇ ਸੰਯੁਕਤ ਸਕੱਤਰ ਨੇ ਕਿਹਾ ਕਿ ਸਾਰੇ ਯੋਗ ਖਿਡਾਰੀਆਂ ਲਈ ਸਮੇਂ ਸਿਰ ਰਿਪੋਰਟ ਕਰਨਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਹੇਠ ਲਿਖੇ ਦਸਤਾਵੇਜ਼ ਆਪਣੇ ਨਾਲ ਲਿਆਉਣੇ ਜ਼ਰੂਰੀ ਹਨ ਅਸਲੀ ਜਨਮ ਸਰਟੀਫਿਕੇਟ, ਆਧਾਰ ਕਾਰਡ, ਹੋਰ ਜ਼ਰੂਰੀ ਲੋੜੀਂਦੇ ਦਸਤਾਵੇਜ਼, ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਇਕ ਫੋਟੋਕਾਪੀ ਸਿਰਫ਼ ਉਹੀ ਖਿਡਾਰੀ ਟਰਾਇਲਾਂ 'ਚ ਹਿੱਸਾ ਲੈਣ ਦੇ ਯੋਗ ਹੋਣਗੇ ਜੋ ਪੂਰੇ ਅਤੇ ਵੈਧ ਦਸਤਾਵੇਜ਼ ਜਮਾਂ ਕਰਾਉਣਗੇ |

ਪਿਛਲੀ ਖ਼ਬਰ ਮਾਮਲਾ ਮੈਡੀਕਲ ਛੁੱਟੀ 'ਤੇ ਗਏ ਵੈਟਰਨਰੀ ਇੰਸਪੈਕਟਰ ਦੀ ਮੁਅੱਤਲੀ ਦਾ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵ... ਅਗਲੀ ਖ਼ਬਰ ਰੈਡੀ ਟੂ ਮੂਵ ਫਲੈਟ, ਇੰਡੀਪੈਂਡੈਂਟ ਕੋਠੀ ਜਾਂ ਪਲਾਟ ਸਸਤੀਆਂ ਕੀਮਤਾਂ 'ਤੇ ਖਰੀਦੋ, ਕੀਮਤਾਂ ਵਧਣ ਤੋਂ ਪਹਿਲਾਂ-ਮੋਂਗਾ ਇਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।