13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੱਛੀਆਂ ਫੜਦਾ ਨੌਜਵਾਨ ਸੁਖਨਾ ਚੋਅ 'ਚ ਵਹਿਆ, ਦੂਜੇ ਦਿਨ ਮੱਖਣ ਮਾਜਰਾ ਪੁਲ ਹੇਠੋਂ ਮਿਲੀ ਲਾਸ਼

ਅਜੀਤ ਡੈਸਕ 01-09-2025
ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)-ਚੰਡੀਗੜ੍ਹ ਵਿਚ ਸ਼ੁੱਕਰਵਾਰ ਸ਼ਾਮ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਸੈਕਟਰ-26 ਬਾਪੂ ਧਾਮ ਨਿਵਾਸੀ ਪ੍ਰੇਮਚੰਦ (ਉਮਰ ਲਗਭਗ 25 ਸਾਲ) ਮੱਛੀਆਂ ਫੜਨ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ | ਸ਼ਨੀਵਾਰ ਨੂੰ ਉਸ ਦੀ ਲਾਸ਼ ਮੱਖਣ ਮਾਜਰਾ ਪੁਲ ਹੇਠੋਂ ਬਰਾਮਦ ਕੀਤੀ ਗਈ | ਜਾਣਕਾਰੀ ਅਨੁਸਾਰ ਪ੍ਰੇਮਚੰਦ ਆਪਣੇ ਦੋਸਤਾਂ ਨਾਲ ਰੇਲਵੇ ਪੁਲ ਨੇੜੇ ਸੁਖਨਾ ਚੋਅ ਵਿਚ ਮੱਛੀਆਂ ਫੜ ਰਿਹਾ ਸੀ | ਇਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਡਿੱਗ ਗਿਆ | ਉਸ ਸਮੇਂ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੁੱਲ੍ਹੇ ਸਨ, ਜਿਸ ਕਾਰਨ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਅਤੇ ਉਹ ਵਹਿ ਕੇ ਲਾਪਤਾ ਹੋ ਗਿਆ | ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਹਾਦਸੇ ਤੋਂ ਬਾਅਦ ਪ੍ਰੇਮਚੰਦ ਦੇ ਪਰਿਵਾਰ ਵਿਚ ਬਹੁਤ ਸੋਗ ਹੈ | ਦੱਸਿਆ ਜਾ ਰਿਹਾ ਹੈ ਕਿ ਪ੍ਰੇਮਚੰਦ ਦੇ ਤਿੰਨ ਭਰਾ ਅਤੇ ਇਕ ਭੈਣ ਹੈ, ਪਰ ਇਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਹੁਣ ਇਸ ਹਾਦਸੇ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਰਸਾਤ ਦੇ ਮੌਸਮ ਵਿਚ ਹੜ੍ਹ ਦੇ ਗੇਟ ਖੋਲ੍ਹੇ ਜਾਂਦੇ ਹਨ, ਤਾਂ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਚੇਤਾਵਨੀ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਉਪਾਅ ਕੀਤੇ ਜਾਣ |
ਪਿਛਲੀ ਖ਼ਬਰ ਚੰਡੀਗੜ੍ਹ ਸਾਈਬਰ ਪੁਲਿਸ ਵਲੋਂ ਆਨਲਾਈਨ ਨਿਵੇਸ਼ ਦੇ ਨਾਂਅ 'ਤੇ ਧੋਖਾਧੜੀ ਦਾ ਮੁੱਖ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਚੰਡੀਗੜ੍ਹ ਤੋਂ ਡਾ. ਸੋਨੀਆ ਕੰਵਰ ਦਾ ਮੁੱਕੇਬਾਜ਼ੀ ਦੇ ਵਿਸ਼ਵ ਪੱਧਰ ਤੱਕ ਦਾ ਸਫ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।