13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੰਡੀਗੜ੍ਹ ਸਾਈਬਰ ਪੁਲਿਸ ਵਲੋਂ ਆਨਲਾਈਨ ਨਿਵੇਸ਼ ਦੇ ਨਾਂਅ 'ਤੇ ਧੋਖਾਧੜੀ ਦਾ ਮੁੱਖ ਮੁਲਜ਼ਮ ਗਿ੍ਫ਼ਤਾਰ <br/>

ਅਜੀਤ ਡੈਸਕ 01-09-2025
ਚੰਡੀਗੜ੍ਹ, 31 ਅਗਸਤ (ਕਪਿਲ ਵਧਵਾ)-ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਦੀਪਕ ਨਾਮ ਦੇ ਨੌਜਵਾਨ ਨੂੰ 1.6 ਕਰੋੜ ਤੋਂ ਵੱਧ ਦੇ ਆਨਲਾਈਨ ਧੋਖਾਧੜੀ ਨਾਲ ਸਬੰਧਤ ਦੋ ਮਾਮਲਿਆਂ ਵਿਚ ਗਿ੍ਫ਼ਤਾਰ ਕੀਤਾ ਹੈ | ਇਹ ਗਿ੍ਫ਼ਤਾਰੀ 28 ਅਗਸਤ ਨੂੰ ਹਰਿਆਣਾ ਦੇ ਝੱਜਰ ਤੋਂ ਕੀਤੀ ਗਈ ਸੀ | ਜਾਣਕਾਰੀ ਅਨੁਸਾਰ 2 ਮਈ ਨੂੰ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਇਕ ਸ਼ਿਕਾਇਤਕਰਤਾ ਨੇ ਜਾਅਲੀ ਵਪਾਰਕ ਵੈੱਬਸਾਈਟਾਂ ਅਤੇ ਵਾਟਸਐਪ ਸਮੂਹਾਂ ਰਾਹੀਂ 1.4 ਕਰੋੜ ਦੀ ਠੱਗੀ ਬਾਰੇ ਜਾਣਕਾਰੀ ਦਿੱਤੀ ਸੀ | ਇਸ ਤੋਂ ਇਲਾਵਾ 15 ਜੁਲਾਈ ਨੂੰ ਥਾਣਾ ਸਾਈਬਰ ਅਪਰਾਧ ਵਿਖੇ ਦਰਜ ਮਾਮਲੇ ਵਿਚ ਇਕ ਹੋਰ ਪੀੜਤ ਨੇ ਯੂਟਿਊਬ 'ਤੇ ਇਕ ਸਟਾਕ ਨਿਵੇਸ਼ ਵਿਗਿਆਪਨ ਦਾ ਜਵਾਬ ਦੇਣ ਤੋਂ ਬਾਅਦ ਉਸ ਨਾਲ 26.50 ਲੱਖ ਦੀ ਠੱਗੀ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਧੋਖਾਧੜੀ ਦੀ ਕਮਾਈ ਦੀਪਕ ਦੇ ਕੋਟਕ ਮਹਿੰਦਰਾ ਅਤੇ ਐਕਸਿਸ ਬੈਂਕ ਖਾਤਿਆਂ ਰਾਹੀਂ ਭੇਜੀ ਗਈ ਸੀ | ਪੁਲਿਸ ਨੇ ਹੁਣ ਤਕ ਪਹਿਲਾਂ ਦਰਜ ਕੀਤੇ ਗਏ ਮਾਮਲੇ ਵਿਚ 65,057 ਰੁਪਏ ਅਤੇ ਬਾਅਦ ਜੁਲਾਈ ਵਿਚ ਹੋਈ ਠੱਗੀ ਦੇ ਮਾਮਲੇ ਵਿਚ ਲਗਭਗ 12 ਲੱਖ ਰੁਪਏ ਮੁਲਜ਼ਮ ਦੇ ਵੱਖ-ਵੱਖ ਖਾਤਿਆਂ 'ਚੋਂ ਫ੍ਰੀਜ਼ ਕੀਤੇ ਹਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ, ਜਿਸ ਨੇ ਦੋਨਾਂ ਅਪਰਾਧਾਂ ਵਿਚ ਮੁੱਖ ਭੂਮਿਕਾ ਨਿਭਾਈ, ਫ਼ਿਲਹਾਲ ਪੁਲਿਸ ਰਿਮਾਂਡ 'ਤੇ ਹੈ, ਅਤੇ ਧੋਖਾਧੜੀ ਨੈੱਟਵਰਕ ਦੇ ਹੋਰ ਮੈਂਬਰਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਬੈਂਕਰਜ਼ ਕਲੱਬ ਚੰਡੀਗੜ੍ਹ ਨੇ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਾਕਾਥੌਨ ਕਰਵਾਈ <br/> ਅਗਲੀ ਖ਼ਬਰ ਮੱਛੀਆਂ ਫੜਦਾ ਨੌਜਵਾਨ ਸੁਖਨਾ ਚੋਅ 'ਚ ਵਹਿਆ, ਦੂਜੇ ਦਿਨ ਮੱਖਣ ਮਾਜਰਾ ਪੁਲ ਹੇਠੋਂ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।