13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੰਡੀਗੜ੍ਹ 'ਚ ਬੈਂਕਰਜ਼ ਕਲੱਬ ਚੰਡੀਗੜ੍ਹ ਨੇ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਾਕਾਥੌਨ ਕਰਵਾਈ <br/>

ਅਜੀਤ ਡੈਸਕ 01-09-2025
ਚੰਡੀਗੜ੍ਹ, 31 ਅਗਸਤ (ਅਜਾਇਬ ਸਿੰਘ ਔਜਲਾ)-ਬੈਂਕਰਜ਼ ਕਲੱਬ, ਚੰਡੀਗੜ੍ਹ ਵਲੋਂ ਅੱਜ ਸੁਖਨਾ ਝੀਲ ਵਿਖੇ ਇੱਕ ਵਾਕਾਥੌਨ ਕਰਵਾਈ ਗਈ, ਜਿਸ ਵਿੱਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਖੇਤਰ ਦੇ ਬੈਂਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਾਕਾਥੌਨ ਦਾ ਉਦਘਾਟਨ ਐਮ. ਰਾਜੇਸ਼ਵਰ ਰਾਓ, ਡਿਪਟੀ ਗਵਰਨਰ, ਭਾਰਤੀ ਰਿਜ਼ਰਵ ਬੈਂਕ ਦੁਆਰਾ ਕੀਤਾ ਗਿਆ | ਆਪਣੇ ਸੰਬੋਧਨ ਵਿੱਚ, ਡਿਪਟੀ ਗਵਰਨਰ ਨੇ ਸਾਈਬਰ ਸੁਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਵਾਕਾਥੌਨ ਦੇ ਆਯੋਜਨ ਵਿਚ ਬੈਂਕਰਜ਼ ਕਲੱਬ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ | ਵਾਕਾਥੌਨ ਵਿਚ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਮੌਕੇ 'ਤੇ ਬੋਲਦੇ ਹੋਏ, ਬੈਂਕਰਜ਼ ਕਲੱਬ ਦੇ ਪ੍ਰਧਾਨ ਵਿਵੇਕ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਇੰਨੀ ਉਤਸ਼ਾਹੀ ਹਿੱਸੇਦਾਰੀ ਦੇਖ ਕੇ ਖੁਸ਼ ਹਾਂ | ਵਾਕਾਥੌਨ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਸਾਈਬਰ ਸੁਰੱਖਿਆ ਦੀ ਮਹੱਤਤਾ 'ਤੇ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ | ਇਸ ਮੌਕੇ ਭਾਰਤੀ ਰਿਜ਼ਰਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਨਾਲ-ਨਾਲ ਵਿਨੋਦ ਕੁਮਾਰ ਆਰੀਆ, ਮੁੱਖ ਜਨਰਲ ਮੈਨੇਜਰ, ਨਾਬਾਰਡ (ਹਰਿਆਣਾ), ਨਿਵੇਦਿਤਾ ਤਿਵਾੜੀ, ਮੁੱਖ ਜਨਰਲ ਮੈਨੇਜਰ, ਨਾਬਾਰਡ (ਪੰਜਾਬ), ਨੀਰਜ ਭਾਰਤੀ, ਜਨਰਲ ਮੈਨੇਜਰ ਨੈੱਟਵਰਕ-2, ਸਟੇਟ ਬੈਂਕ ਆਫ਼ ਇੰਡੀਆ, ਵਿਮਲ ਕਿਸ਼ੋਰ, ਜਨਰਲ ਮੈਨੇਜਰ ਨੈੱਟਵਰਕ-3, ਸਟੇਟ ਬੈਂਕ ਆਫ਼ ਇੰਡੀਆ, ਲਲਿਤ ਤਨੇਜਾ, ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਅਤੇ ਖੇਤਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ | ਇਸ ਜਨਤਕ ਪਹੁੰਚ ਪਹਿਲਕਦਮੀ ਰਾਹੀਂ, ਬੈਂਕਰਜ਼ ਕਲੱਬ ਨੇ ਪਹਿਲੀ ਵਾਰ ਇੱਕ ਜਨਤਕ ਸਮਾਗਮ ਵਿੱਚ ਕਦਮ ਰੱਖਿਆ ਹੈ | ਸਾਰੇ ਸੀਨੀਅਰ ਬੈਂਕਰਾਂ ਦੀ ਮੌਜੂਦਗੀ ਦਾ ਉਦੇਸ਼ ਇਸ ਵਿਸ਼ੇਸ ਮੁੱਦੇ 'ਤੇ ਇਕਜੁੱਟ ਹੋ ਕੇ ਇਸ ਖ਼ਤਰੇ ਨਾਲ ਲੜਨ ਦੇ ਆਪਣੇ ਸੰਕਲਪ ਨੂੰ ਦਰਸਾਉਣਾ ਅਤੇ ਗਾਹਕਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕਰਨਾ ਹੈ |

ਪਿਛਲੀ ਖ਼ਬਰ ਐਤਵਾਰ ਸਵੇਰ ਤੋਂ ਪੈ ਰਹੇ ਮੀਂਹ ਨੇ ਵਿਗਾੜਿਆ ਲੋਕਾਂ ਦੀ ਛੁੱਟੀ ਦਾ ਮਜ਼ਾ ਅਗਲੀ ਖ਼ਬਰ ਚੰਡੀਗੜ੍ਹ ਸਾਈਬਰ ਪੁਲਿਸ ਵਲੋਂ ਆਨਲਾਈਨ ਨਿਵੇਸ਼ ਦੇ ਨਾਂਅ 'ਤੇ ਧੋਖਾਧੜੀ ਦਾ ਮੁੱਖ ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।