13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

6 ਸਤੰਬਰ ਦੀ ਮੀਟਿੰਗ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ <br/>

ਅਜੀਤ ਡੈਸਕ 01-09-2025
ਲਾਲੜੂ, 31 ਅਗਸਤ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਦੀ ਮੀਟਿੰਗ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਪਿੰਡ ਜੋਲਾ ਕਲਾਂ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ ਨਾਲ ਵਿਚਾਰਾਂ ਸਾਝੀਆਂ ਕੀਤੀਆਂ ਗਈਆਂ | ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਨੇ ਦੱਸਿਆ ਕਿ 6 ਸਤੰਬਰ ਦਿਨ ਸਨੀਵਾਰ ਨੂੰ ਸਵੇਰੇ 9 ਵਜੇ ਲਾਲੜੂ ਦੀ ਅਨਾਜ ਮੰਡੀ ਵਿਖੇ ਜਥੇਬੰਦੀ ਦੀ ਹਲਕਾ ਪੱਧਰ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬੇ ਦੇ ਹੋਰ ਆਗੂ ਵਿਸੇਸ ਤੌਰ 'ਤੇ ਪੁੁੱਜਣਗੇ | ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਤੋਂ ਵੱਧ ਤੋਂ ਵੱਧ ਕਿਸਾਨਾਂ ਤੇ ਬੀਬੀਆਂ ਨੂੰ ਮੀਟਿੰਗ ਵਿਚ ਲਿਆਉਣ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ ਜਾ ਸਕਣ | ਇਸ ਮੌਕੇ ਅਮਨਪ੍ਰੀਤ ਸਿੰਘ ਹੰਡੇਸਰਾ, ਜੈ ਸਿੰਘ ਸੀਂਹ ਪੁਰ, ਸੁਖਵਿੰਦਰ ਸਿੰਘ ਬਸੌਲੀ, ਜਵਾਲਾ ਸਿੰਘ ਖੇੜੀ ਜੱਟਾਂ, ਜੱਸੀ ਖੇੜੀ ਜੱਟਾਂ, ਦਿਆਲ ਸਿੰਘ, ਬੀਰਾ ਜੰਡਲੀ, ਸੀਸ ਰਾਮ ਨੰਬਰਦਾਰ, ਕਰਨੈਲ ਸਿੰਘ, ਗੁਰਸੇਵਕ ਸਿੰਘ, ਧਰਵਿੰਦਰ ਸਿੰਘ ਜੋਲਾ, ਗੁਰਚਰਨ ਸਿੰਘ ਬਟੋਲੀ, ਸੋਨੂੰ ਬਟੋਲੀ, ਬਹਾਦਰ ਸਿੰਘ ਜਾਸਤਨਾ ਖੁਰਦ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ ਬਡਾਣਾ, ਭੁਪਿੰਦਰ ਸਿੰਘ ਬੜਾਣਾ, ਸੰਜੀਵ ਕੁਮਾਰ, ਮਹਿੰਦਰ ਸਿੰਘ, ਦੇਵ ਸਿੰਘ, ਸੰਜੇ ਨੰਬਰਦਾਰ ਮਲਕਪੁਰ, ਜੀਵਨ ਸਿੰਘ, ਗੁਲਾਬ ਸਿੰਘ, ਬਲਵਿੰਦਰ ਸਿੰਘ, ਲੱਕੀ ਮਲਕਪੁਰ, ਰਾਮ ਕਰਨ, ਸੁਖਵਿੰਦਰ ਸਿੰਘ, ਰਾਜ ਕੁਮਾਰ, ਹਜੂਰਾ ਸਿੰਘ, ਹੁਕਮ ਸਿੰਘ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਨਿਕਾਸੀ ਪ੍ਰਬੰਧਾਂ ਬਾਬਤ ਸਕੂਟਰ 'ਤੇ ਲਗਾਇਆ ਜ਼ੀਰਕਪੁਰ ਦਾ ਗੇੜਾ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਖਿਡਾਰੀਆਂ ਨੂੰ ਜਰਸੀਆਂ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।