ਖਰੜ੍ਹ, 31 ਅਗਸਤ (ਤਰਸੇਮ ਸਿੰਘ ਜੰਡਪੁਰੀ)-ਖਰੜ ਰੰਧਾਵਾ ਰੋਡ 'ਤੇ ਸਥਿਤ ਅਰਮਾਨ ਸਿਟੀ ਦੇ ਇਕ ਇਕ ਵਿਅਕਤੀ ਦੇ ਘਰ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਨਗਦੀ ਅਤੇ ਤਿੰਨ ਘੜੀਆਂ ਚੋਰੀ ਕਰਨ ਲਈ ਹਨ ਜਦਕਿ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੋਮੰਤ ਕੁਮਾਰ ਅਤੇ ਉਸ ਦੀ ਪਤਨੀ ਸੋਮਿਆ ਕਿ ਕੱਲ੍ਹ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਤੇ ਜਦੋਂ ਉਨ੍ਹਾਂ ਨੇ ਤੜਕੇ ਆਪਣੇ ਘਰ ਦਾ ਗੇੜ ਖੋਲ੍ਹ ਕੇ ਅੰਦਰ ਦੇਖਿਆ ਤਾਂ ਅਲਮਾਰੀਆਂ ਤੇ ਬੈਡਾਂ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਚੋਰ ਉਨ੍ਹਾਂ ਦੇ ਘਰ ਦੀ ਪਿਛਲੀ ਕੰਧ ਟੱਪ ਕੇ ਅੰਦਰ ਆਏ ਅਤੇ ਪਿਛਲੇ ਦੋ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਵਿਚ ਰੱਖੇ 8 ਲੱਖ ਦੇ ਗਹਿਣੇ 50-60 ਹਜ਼ਾਰ ਰੁਪਏ ਨਕਦ ਅਤੇ ਤਿੰਨ ਮਹਿੰਗੀਆਂ ਘੜੀਆਂ ਚੋਰੀ ਕਰ ਲਈਆਂ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੱਸ ਮਾਤਾ ਕੱਲ੍ਹ ਬਿਹਾਰ ਤੋਂ ਤੀਜ ਦੇ ਤਿਉਹਾਰ ਨੂੰ ਲੈ ਕੇ ਜੋ ਗਹਿਣੇ ਲੈ ਕੇ ਆਈ ਸੀ ਉਹ ਗਹਿਣੇ ਵੀ ਰਾਤ ਚੋਰਾਂ ਨੇ ਚੋਰੀ ਕਰ ਲਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਹੈ |