11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੰਡੀਗੜ੍ਹ ਦੇ ਪ੍ਰਸਿੱਧ ਸਾਹਿਤਕਾਰ ਸਿਰੀ ਰਾਮ ਅਰਸ਼ ਨੂੰ ਵੱਖ-ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਵਲੋਂ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 01-09-2025
ਚੰਡੀਗੜ੍ਹ, 31 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬੀ ਸਾਹਿਤ ਦੇ ਉੱਚੇ ਕਦ ਵਾਲੇ ਲੇਖਕ, ਕਵੀ, ਉਸਤਾਦ ਗ਼ਜ਼ਲਗੋ ਅਤੇ ਵਿਚਾਰਕ ਸਿਰੀ ਰਾਮ ਅਰਸ਼, ਜੋ ਕਿ 22 ਕਿਤਾਬਾਂ ਦੇ ਰਚੇਤਾ ਸਨ, ਨੂੰ ਅੱਜ ਸੈਕਟਰ 49 ਵਿਚ ਸਥਿਤ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ ਸਾਹਿਬ ਵਿਚ ਅੰਤਿਮ ਅਰਦਾਸ ਵਿਚ ਸਾਹਿਤ ਜਗਤ ਸਮੇਤ ਕਲਾ, ਰਾਜਨੀਤੀ ਅਤੇ ਸਮਾਜਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਡੂੰਘਾ ਦੁੱਖ ਪ੍ਰਗਟਾਇਆ | ਉਨ੍ਹਾਂ ਦੀ ਯਾਦ ਵਿਚ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਕਈਆਂ ਨੇ ਸਟੇਜ 'ਤੇ ਉਨ੍ਹਾਂ ਦੀ ਵਿਲੱਖਣ ਸਾਹਿਤਕ ਯਾਤਰਾ ਬਾਰੇ ਗੱਲ ਕੀਤੀ ਤੇ ਆਪਣੇ ਭਾਵ ਪ੍ਰਗਟਾਏ | ਸਮਾਗਮ ਦੌਰਾਨ ਅਸ਼ੋਕ ਭੰਡਾਰੀ ਨੇ ਵੱਖ-ਵੱਖ ਸਾਹਿਤਕ ਸਭਾਵਾਂ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹਨ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਨੂੰ ਸਮਰਪਿਤ ਇੱਕ ਗ਼ਜ਼ਲ ਵੀ ਪੜ੍ਹੀ | ਭਗਤ ਰਾਮ ਰੰਗਾੜਾ, ਜਨਰਲ.ਸਕੱਤਰ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵਲੋਂ ਸਿਰੀ ਰਾਮ ਅਰਸ਼ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਦੇ ਨਾਂ 'ਤੇ ਹਰ ਸਾਲ ਇੱਕ ਸਾਹਿਤਕ ਅਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਇਸ ਦਾ ਪਹਿਲਾ ਇਨਾਮ ਉਨ੍ਹਾਂ ਦੇ ਸ਼ਾਗਿਰਦ ਵਿੰਦਰ ਮਾਝੀ ਨੂੰ ਦੇਣ ਦਾ ਵੀ ਐਲਾਨ ਕੀਤਾ ਗਿਆ | ਡਾ. ਅਵਤਾਰ ਸਿੰਘ ਪਤੰਗ ਨੇ ਸਿਰੀ ਰਾਮ ਅਰਸ਼ ਦੇ ਜੀਵਨ ਕਾਲ 'ਤੇ ਬਰੀਕੀ ਨਾਲ ਚਾਨਣਾ ਪਾਇਆ ਅਤੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸਿਰੀ ਰਾਮ ਅਰਸ਼ ਦੀਆਂ ਉਪਲਬਧੀਆਂ ਸਾਹਿਤ ਜਗਤ ਦਾ ਮਾਣ ਰਹੀਆਂ ਹਨ ਤੇ ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕੇਗੀ | ਇਸ ਮੌਕੇ ਕੇ. ਐਲ. ਕਲਸੀਆ ਆਈ.ਏ.ਐੱਸ (ਰਿਟਾ) ਵਲੋਂ ਵੀ ਵਿਸ਼ੇਸ਼ ਸ਼ੋਕ ਮਤਾ ਪੜਿ੍ਹਆ ਗਿਆ | ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਵੀ ਸ਼ੋਕ ਸੰਦੇਸ਼ ਭੇਜੇ ਗਏ ਜੋ ਸੰਗਤ ਨਾਲ ਸਾਂਝੇ ਕੀਤੇ ਗਏ | ਇਸ ਸਮਾਗਮ ਵਿਚ ਕਈ ਸਭਾਵਾਂ ਨੇ ਆਪਣੇ.ਸ਼ੋਕ ਸੰਦੇਸ਼ ਵੀ ਭੇਜੇ ਜਿਨ੍ਹਾਂ ਵਿਚ
ਕੌਮਾਂਤਰੀ ਸਾਹਿਤਿਕ ਮੰਚ ਰਜਿਸਟਰਡ ਮੋਹਾਲੀ, ਵਿਸ਼ਵ ਪੰਜਾਬੀ ਸਾਹਿਤਿਕ ਵਿਚਾਰ ਮੰਚ ਮੁਹਾਲੀ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ, ਸਾਹਿਤ ਕਲਾ ਸੱਭਿਆਚਾਰ ਮੰਚ ਮੁਹਾਲੀ, ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਇੰਡੀਆ, ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ, ਸਾਹਿਤਕ ਸੱਥ, ਖਰੜ ਮੋਹਾਲੀ, ਪੀ.ਐੱਸ. ਆਰਟ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਕਵੀ ਮੰਚ, ਮੋਹਾਲੀ, ਚੇਅਰਮੈਨ ਸੰਵਾਦ ਸਾਹਿਤ ਮੰਚ , ਚੇਅਰਮੈਨ ਆਚਾਰਿਆ ਸਾਹਿਤ ਮੰਚ, ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਅਤੇ ਚੰਡੀਗੜ੍ਹ ਸਾਹਿਤ ਅਕੈਡਮੀ ਦੇ ਨਾਮ ਸ਼ਾਮਿਲ ਹਨ | ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੋਤਰੀ, ਸਾਬਕਾ ਮੈਂਬਰ ਆਫ ਪਾਰਲੀਮੈਂਟ (ਦਿਲੀ) ਤਰਲੋਚਨ ਸਿੰਘ, ਡਾ. ਮਨਜੀਤ ਸਿੰਘ ਬੱਲ, ਸਾਬਕਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ, ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜੰਗ ਬਹਾਦਰ ਗੋਇਲ, ਗੁਰਨਾਮ ਕੰਵਰ, ਕੇ.ਕੇ ਸ਼ਾਰਦਾ, ਪ੍ਰੇਮ ਵਿੱਜ, ਭੁਪਿੰਦਰ ਸਿੰਘ ਮਲਿਕ, ਸੁਭਾਸ਼ ਭਾਸਕਰ ਅਤੇ ਮਨਮੋਹਨ ਸਿੰਘ ਦਾਊ ਵਲੋਂ ਵੀ ਸਿਰੀ ਰਾਮ ਅਰਸ਼ ਦੇ ਸਾਹਿਤਕ ਸਫ਼ਰ ਦੀ ਦੇਣ ਨੂੰ ਸਲਾਹਿਆ ਗਿਆ | ਇਸ ਮੌਕੇ ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਹੋਰ ਫ਼ਨਕਾਰਾਂ ਵਿਚ ਉਰਦੂ ਦੀ ਸ਼ਾਇਰਾ ਗੁਰਦੀਪ ਗੁੱਲ, ਪਿ੍ੰਸੀਪਲ ਬਹਾਦਰ ਸਿੰਘ ਗੋਸਲ, ਡਾ .ਸੁਰਿੰਦਰ ਗਿੱਲ, ਸ਼ਾਮ ਸਿੰਘ (ਅੰਗਸੰਗ), ਡਾ. ਸੰਗੀਤਾ ਸ਼ਰਮਾ ਕੁੰਦਰਾ, ਪਰਮਜੀਤ ਕੌਰ ਪਰਮ, ਨੀਲਮ ਨਾਰੰਗ, ਹਰਿੰਦਰ ਹਰ ਤੋਂ ਇਲਾਵਾ ਜੀ.ਐੱਸ ਮਾਵੀ, ਦਲਜੀਤ ਕੌਰ ਦਾਊਾ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਗਰੇਵਾਲ, ਊਸ਼ਾ ਕੰਵਰ, ਨੀਮੀ ਵਿਸ਼ਿਸ਼ਟ, ਹਰਜੀਤ ਸਿੰਘ, ਲਾਭ ਸਿੰਘ ਲਹਿਲੀ, ਪਿਆਰਾ ਸਿੰਘ ਰਾਹੀ, ਬਾਬੂ ਰਾਮ ਦੀਵਾਨਾ, ਸ਼ਾਇਰ ਭੱਟੀ, ਜੋਗਾ ਸਿੰਘ ਦੇ ਨਾਲ ਨਾਲ ਫ਼ਨਕਾਰਾ ਸਰਬਜੀਤ ਕੌਰ ਭਸੀਨ, ਸੰਜੀਵਨ ਸਿੰਘ, ਭੁਪਿੰਦਰ ਬੇਕਸ, ਪੇਂਡੂ ਸੰਘਰਸ਼ ਕਮੇਟੀ ਅਤੇ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਦੇਵੀ ਦਿਆਲ ਸ਼ਰਮਾ, ਸੁਖਜੀਤ ਸਿੰਘ ਆਦਿ ਵਲੋਂ ਵੀ ਇਕ ਸੁਰ ਵਿਚ ਕਿਹਾ ਗਿਆ ਕਿ ਸਿਰੀ ਰਾਮ ਅਰਸ਼ ਦੀ ਕਲਮ ਹਮੇਸ਼ਾ ਪੰਜਾਬ ਸਾਹਿਤ ਦਾ ਰਾਹ ਰੌਸ਼ਨ ਕਰਦੀ ਰਹੇਗੀ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਮੁਹਾਲੀ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਲਗਾਇਆ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।