05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੰਡੀਗੜ੍ਹ 'ਚ 'ਉਲਾਸ ਸਾਖਰਤਾ' ਪ੍ਰੀਖਿਆ 'ਚ ਸਿਖਿਆਰਥੀਆਂ ਨੇ ਲਿਆ ਹਿੱਸਾ <br/>

ਅਜੀਤ ਡੈਸਕ 22-09-2025
ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-'ਉਲਾਸ' ਸਾਖਰਤਾ ਪ੍ਰੀਖਿਆ ਸਰਕਾਰੀ ਮਾਡਲ ਮਿਡਲ ਸਕੂਲ 49 ਵਿਚ ਸਫਲਤਾ ਪੂਰਵਕ ਸਮਾਪਤ ਹੋਈ | ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਦੁਆਰਾ ਪਰੋੜ ਸਿਖਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਅਭਿਆਨ ਉਲਾਸ ਸਾਖਰਤਾ ਦੇ ਤਹਿਤ ਅੱਜ ਉਲਾਸ ਸਾਖਰਤਾ ਪ੍ਰੀਖਿਆ ਸਰਕਾਰੀ ਮਾਡਲ ਮਿਡਲ ਸਕੂਲ 49ਡੀ ਦੇ ਵਿਚ ਸਕੂਲ ਦੀ ਇੰਚਾਰਜ ਸ੍ਰੀਮਤੀ ਸੁਧਾ, ਉਲਾਸ ਨੋਡਲ ਅਫ਼ਸਰ ਸ੍ਰੀਮਤੀ ਰੀਤੂ ਤੇ ਬਾਕੀ ਸਟਾਫ਼ ਮੈਂਬਰ ਦੀ ਮੌਜੂਦਗੀ ਵਿਚ ਬੜੀ ਹੀ ਸਫਲਤਾ ਪੂਰਵਕ ਨੇਪਰੇ ਚੜ੍ਹੀ | ਪਰੋੜ ਸਿੱਖਿਆਰਥੀਆਂ ਨੇ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ | ਇਹ ਸਿੱਖਿਆ 15 ਤੋਂ ਵੱਧ ਉਮਰ ਦੇ ਸਿੱਖਿਆਰਥੀ ਵਰਗ ਦੇ ਲੋਕਾਂ ਵਾਸਤੇ ਬਿਲਕੁਲ ਹੀ ਮੁਫ਼ਤ ਰਹੀ | ਸਵੈ ਇੱਛਕ ਤੌਰ 'ਤੇ ਸਕੂਲ ਦੇ ਅਧਿਆਪਕਾਂ ਵਲੋਂ ਲੋਕਾਂ ਨੂੰ ਪੜ੍ਹਾਉਣ ਤੇ ਨਵੀਆਂ ਚੀਜ਼ਾਂ ਦੱਸਣ ਦੇ ਢੰਗ ਦੇ ਨਾਲ ਹਰੇਕ ਉਮਰ ਵਰਗ ਦੇ ਲੋਕਾਂ ਨੇ ਪੜ੍ਹਨ ਲਿਖਣ ਤੇ ਨਵੇਂ ਹੁਨਰ ਪ੍ਰਾਪਤ ਕਰਨ ਦੀਆਂ ਇੱਛਾਵਾਂ ਵੀ ਪ੍ਰਗਟ ਕੀਤੀਆਂ | ਪਰੋੜ ਵਿਦਿਆਰਥੀਆਂ ਦਾ ਸਵੇਰੇ ਹੀ ਸਕੂਲ ਦੀ ਇੰਚਾਰਜ ਸ੍ਰੀਮਤੀ ਸੁਧਾ ਤੇ ਬਾਕੀ ਸਟਾਫ਼ ਦੇ ਦੁਆਰਾ ਤਾੜੀਆਂ ਵਜਾ ਕੇ ਮੇਨ ਗੇਟ ਤੋਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਵਿਚ ਬੜੇ ਹੀ ਆਦਰ ਸਤਿਕਾਰ ਦੇ ਨਾਲ ਬਿਠਾ ਕੇ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ | ਇਨ੍ਹਾਂ ਪਰੋੜ ਵਿਦਿਆਰਥੀਆਂ ਦੇ ਮਨ ਵਿਚ ਵੀ ਇਸੇ ਹੀ ਚੀਜ਼ ਦਾ ਉਲਾਸ ਸੀ ਕਿ ਉਹ ਵੀ ਅਨਪੜ ਨਹੀਂ ਰਹਿਣਗੇ ਤੇ ਅੰਗੂਠਾ ਛਾਪ ਨਹੀਂ ਕਹਾਉਣਗੇ | ਇਨ੍ਹਾਂ ਸਾਰਿਆਂ ਨੇ ਹੀ ਲਿਖਤੀ ਪ੍ਰੀਖਿਆ ਵਿਚ ਬੜੀ ਖ਼ੁਸ਼ੀ ਜ਼ਾਹਿਰ ਕੀਤੀ ਕਿ ਉਹ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਵੱਲੋਂ ਚਲਾਏ ਜਾ ਰਹੀ ਇਸ ਮੁਹਿੰਮ ਦੇ ਨਾਲ ਜੁੜੇ ਤੇ ਚਾਅ ਵੀ ਮਹਿਸੂਸ ਕਰ ਰਹੇ ਸਨ | ਅਧਿਆਪਕਾਂ ਵਲੋਂ ਇਨ੍ਹਾਂ ਨੂੰ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਘਰੋਂ ਘਰੀ ਛੱਡਣ ਦੀ ਜ਼ਿੰਮੇਵਾਰੀ ਵੀ ਨਿਭਾਈ ਗਈ | ਸਕੂਲ ਦੇ ਵਿਚ ਅੱਜ ਪ੍ਰੀਖਿਆ ਕੇਂਦਰ ਦੇ ਵਿਚ 80 ਸਿੱਖਿਆਰਥੀਆਂ ਦੇ ਵਿੱਚੋਂ 79 ਸਿੱਖਿਆਰਥੀ ਹਾਜ਼ਰ ਰਹੇ ਹਨ ਜੋ ਕਿ ਸਕੂਲ ਦੇ ਵਾਸਤੇ ਕਿ ਇਕ ਬਹੁਤ ਹੀ ਵਧੀਆ ਗੱਲ ਰਹੀ ਰਹੀ |

ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਬੀਮੇ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਹਿੰਮਤਾਂ ਹੀ ਸਫਲਤਾ ਦੇ ਸਿਰਨਾਵੇਂ ਹੋਇਆ ਕਰਦੀਆਂ ਨੇ- ਹੇਮਾ ਲਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।