05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕਰੋੜਾਂ ਰੁ . ਦੇ ਵਿਕਾਸ ਕਾਰਜਾਂ ਦੇ ਬਾਵਜੂਦ ਸੁਚਾਰੂ ਨਹੀਂ ਹੋਈ ਡੇਰਾਬੱਸੀ ਦੀ ਡਰੇਨੇਜ ਵਿਵਸਥਾ ਡੇਰਾਬੱਸੀ-ਬਰਵਾਲਾ ਸੜਕ ਮੁੜ ਪਾਣੀ ’ਚ ਡੁੱਬੀ

ਡੇਰਾਬੱਸੀ, 4 ਸਤੰਬਰ (ਗੁਰਮੀਤ ਸਿੰਘ)-ਅੱਜ ਸਵੇਰੇ ਹੋਈ ਬਾਰਿਸ਼ ਨੇ ਡੇਰਾਬੱਸੀ ‘ਚ ਕਰੋੜਾਂ ਰੁ. ਦੇ ਵਿਕਾਸ ਕਾਰਜਾਂ ਅਤੇ ਬਿਹਤਰ ਡਰੇਨੇਜ਼ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਅਜੀਤ ਡੈਸਕ 05-09-2026
ਡੇਰਾਬੱਸੀ, 4 ਸਤੰਬਰ (ਗੁਰਮੀਤ ਸਿੰਘ)-ਅੱਜ ਸਵੇਰੇ ਹੋਈ ਬਾਰਿਸ਼ ਨੇ ਡੇਰਾਬੱਸੀ ‘ਚ ਕਰੋੜਾਂ ਰੁ. ਦੇ ਵਿਕਾਸ ਕਾਰਜਾਂ ਅਤੇ ਬਿਹਤਰ ਡਰੇਨੇਜ਼ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਰਸਾਤ ਦੌਰਾਨ ਬਰਵਾਲਾ ਸੜਕ ‘ਤੇ ਮੁੜ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਰਵਾਲਾ ਰੋਡ ‘ਤੇ ਜਲ-ਥਲ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਸਥਾਨਕ ਲੋਕਾਂ ਮੁਤਾਬਿਕ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਦੇ ਕਈ ਹਿੱਸੇ ਪਾਣੀ ‘ਚ ਡੁੱਬ ਗਏ, ਜਿਸ ਰਾਹੀਂ ਦੋ-ਪਹੀਆ ਅਤੇ ਕਾਰ ਸਵਾਰਾਂ ਲਈ ਲੰਘਣਾ ਮੁਸ਼ਕਿਲ ਹੋ ਗਿਆ। ਇਸੇ ਤਰ੍ਹਾਂ ਬਰਵਾਲਾ ਰੋਡ ਨਾਲ ਲੱਗਦੀ ਭਗਤ ਸਿੰਘ ਨਗਰ ਦੀ ਇਕ ਗਲੀ ‘ਚ ਵੀ ਪਾਣੀ ਭਰ ਗਿਆ। ਬਰਵਾਲਾ ਸੜਕ ‘ਤੇ ਸਥਿਤ ਭਗਤ ਸਿੰਘ ਨਗਰ ਕਾਲੋਨੀ ‘ਚ ਇਕ ਕਾਰ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈ। ਜ਼ਿਕਰਯੋਗ ਹੈ ਕਿ ਬਰਵਾਲਾ ਸੜਕ ਦੀ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਪਿਛਲੇ ਕਰੀਬ ਦੋ ਸਾਲਾਂ ਤੋਂ ਚੱਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਪ੍ਰਾਜੈਕਟ ਨੂੰ ਇਕ ਸਾਲ ‘ਚ ਮੁਕੰਮਲ ਹੋਣਾ ਚਾਹੀਦਾ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਇਸ ਦੇ ਬਾਵਜੂਦ ਬਾਰਿਸ਼ ਦੌਰਾਨ ਪਾਣੀ ਭਰਨ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੋਂ ਕਰੀਬ 19 ਕਰੋੜ ਰੁ. ਦੀ ਰਾਸ਼ੀ ਨਾਲ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਹੈ, ਉਸ ਮਗਰੋਂ ਹਾਲਾਤ ਹੋਰ ਵੀ ਬਦਤਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ‘ਤੇ ਕਰੋੜਾਂ ਰੁ. ਖ਼ਰਚਣ ਦੇ ਬਾਵਜੂਦ ਵੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਸੁਚਾਰੂ ਪ੍ਰਬੰਧ ਨਹੀਂ ਹੋਇਆ, ਲਿਹਾਜ਼ਾ ਇਸ ਪ੍ਰਾਜੈਕਟ ‘ਤੇ ਖ਼ਰਚੀ ਗਈ ਵੱਡੀ ਰਾਸ਼ੀ ਬੇਅਰਥ ਹੈ। ਉਨ੍ਹਾਂ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਬਾਬਤ ਸਵਾਲ ਚੁੱਕਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਸਮੱਸਿਆ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਲੋਕਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਹਲਕੀ ਜਿਹੀ ਬਾਰਿਸ਼ ਨਾਲ ਹੀ ਬਰਵਾਲਾ ਰੋਡ ‘ਤੇ ਇਹ ਹਾਲਾਤ ਬਣ ਜਾਂਦੇ ਤਾਂ ਭਾਰੀ ਬਾਰਿਸ਼ ਦੀ ਸਥਿਤੀ ‘ਚ ਸਥਾਨਕ ਵਸਨੀਕਾਂ ਦਾ ਕੀ ਹਾਲ ਹੋਵੇਗਾ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਬਰਵਾਲਾ ਰੋਡ ਦੀ ਡਰੇਨੇਜ਼ ਵਿਵਸਥਾ ਨੂੰ ਦਰੁਸਤ ਕਰਕੇ ਪਾਣੀ ਭਰਨ ਦੀ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਪੂਟਾ ਦੇ ਵਫ਼ਦ ਨੇ ਉਪ ਰਾਸ਼ਟਰਪਤੀ ਨੂੰ ਸੇਵਾ-ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਸੰਬੰਧੀ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਜਾਅਲੀ ਤਜ਼ਰਬਾ ਸਰਟੀਫ਼ਿਕੇਟ ਨਾਲ ਨੌਕਰੀ ਹਾਸਿਲ ਕਰਨ ਵਾਲੀ ਸਿੱਖਿਆ ਅਧਿਕਾਰੀ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਦੋ ਦਹਾਕਿਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।