04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਾਰਸ ਹੈਲਥ ਨੇ 81 ਸਾਲਾ ਕੈਂਸਰ ਸਰਵਾਈਵਰ 'ਚ ਲਗਾਇਆ ਮਾਈਕਰਾ ਵੀ. ਆਰ. 2 ਪੇਸ-ਮੇਕਰ <br/>

ਅਜੀਤ ਡੈਸਕ 22-09-2025
ਪੰਚਕੂਲਾ, 21 ਸਤੰਬਰ (ਕਪਿਲ)-ਪਾਰਸ ਹੈਲਥ ਪੰਚਕੂਲਾ ਨੇ 81 ਸਾਲਾ ਕੈਂਸਰ ਸਰਵਾਈਵਰ 'ਚ ਦੁਨੀਆ ਦਾ ਸਭ ਤੋਂ ਛੋਟਾ ਅਤੇ ਨਵਾਂ ਮਾਈਕਰਾ ਵੀ. ਆਰ. 2 ਪੇਸ-ਮੇਕਰ ਸਫ਼ਲਤਾਪੂਰਵਕ ਲਗਾਇਆ ਹੈ | ਮਰੀਜ਼ ਦੀ ਜਟਿਲ ਹਿਸਟਰੀ ਕਾਰਨ ਆਮ ਪੇਸ-ਮੇਕਰ ਲਗਾਉਣਾ ਸੰਭਵ ਨਹੀਂ ਸੀ | ਪਾਰਸ ਹੈਲਥ ਦੇ ਮਾਹਿਰਾਂ ਵਲੋਂ ਜੰਘ ਦੇ ਰਾਹੀਂ ਬਿਨਾਂ ਕਿਸੇ ਕੱਟ ਤੋਂ ਪੇਸ-ਮੇਕਰ ਲਗਾਇਆ ਗਿਆ ਅਤੇ 24 ਘੰਟਿਆਂ 'ਚ ਹੀ ਸੁਰੱਖਿਅਤ ਤੌਰ 'ਤੇ ਡਿਸਚਾਰਜ ਕਰ ਦਿੱਤਾ ਗਿਆ | ਇਸ ਬਾਬਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਸ ਹੈਲਥ ਦੇ ਕਾਰਡੀਓਲੋਜਿਸਟ ਡਾ. ਨਵੀਨ ਅਗਰਵਾਲ ਨੇ ਕਿਹਾ ਕਿ ਇਹ ਕੇਸ ਬਹੁਤ ਚੁਣੌਤੀਪੂਰਨ ਸੀ, ਪਰ ਮਾਈਕਰਾ ਵੀ. ਆਰ. 2 ਸੁਰੱਖਿਅਤ ਵਿਕਲਪ ਸਾਬਤ ਹੋਇਆ | ਇਸੇ ਦੌਰਾਨ ਪਾਰਸ ਹੈਲਥ ਦੇ ਫੈਸਿਲਟੀ ਡਾਇਰੈਕਟਰ ਡਾ. ਪੰਕਜ ਮਿੱਤਲ ਨੇ ਕਿਹਾ ਕਿ ਇਹ ਸਫ਼ਲਤਾ ਸਾਡੀ ਉੱਚ ਜ਼ੋਖ਼ਮ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਕੇਸ ਸਾਬਤ ਕਰਦਾ ਹੈ ਕਿ ਪਾਰਸ ਹੈਲਥ ਪੰਚਕੂਲਾ ਉੱਤਰ ਭਾਰਤ 'ਚ ਐਡਵਾਂਸਡ ਹਾਰਟ ਕੇਅਰ ਦਾ ਕੇਂਦਰ ਬਣ ਚੁੱਕਾ ਹੈ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਤਸਿੰਬਲੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ 5-ਰੋਜ਼ਾ ਅੰਤਰਰਾਸ਼ਟਰੀ ਗਿਆਨ ਵਰਕਸ਼ਾਪ ਦੀ ਹੋਈ ਸਮਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।