ਅਜੀਤ, ਜਲੰਧਰ ਥਾਰ ਗੱਡੀ ਨਾਲ ਨੌਜਵਾਨ ਨੂੰ ਦਰੜਨ ਦੇ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ ਸਕਾਰਪੀਓ ਗੱਡੀ ਵੀ ਬਰਾਮਦ, ਦੋਵਾਂ ਦਾ ਮਿਲਿਆ 5 ਦਿਨਾਂ ਦਾ ਪੁਲਿਸ ਰਿਮਾਂਡ
ਚੰਡੀਗੜ੍ਹ, 3 ਸਤੰਬਰ (ਕਪਿਲ ਵਧਵਾ)—ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਨੇੜੇ ਥਾਰ ਅਤੇ ਸਕਾਰਪੀਓ ਗੱਡੀਆਂ ਨਾਲ ਨੌਜਵਾਨ ਨੂੰ ਦਰੜ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਕਥਿਤ ਤੌਰ ’ਤੇ ਵਰਤੀ ਗਈ ਸਕਾਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ।
ਚੰਡੀਗੜ੍ਹ ਪੁਲਿਸ ਦੇ ਥਾਣਾ ਉਦਯੋਗਿਕ ਏਰੀਆ ਵਲੋਂ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੋਨੋਂ ਮੁਲਜ਼ਮ। ਤਸਵੀਰ : ਗੁਰਿੰਦਰ ਸਿੰਘ
04-09-2026