04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਿਵਲ ਹਸਪਤਾਲ ਖਰੜ ਨੂੰ ਦਵਾਈਆਂ ਭੇਟ <br/>

ਅਜੀਤ ਡੈਸਕ 22-09-2025
ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਪ੍ਰਧਾਨ ਰਜਨੀਸ਼ ਕੁਮਾਰ ਸੋਨੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਖਰੜ ਦੇ ਐੱਸ.ਐੱਮ.ਓ. ਡਾ. ਰਾਜੇਸ਼ ਕੁਮਾਰ ਨੂੰ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਲਈ ਦਵਾਈਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਐੱਸ. ਐੱਮ. ਓ. ਡਾ. ਰਾਜੇਸ਼ ਕੁਮਾਰ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਮੈਂਬਰਾਂ ਵਲੋਂ ਪਹਿਲਾਂ ਵੀ ਸਮੇਂ-ਸਮੇਂ ਸਿਰ ਹਸਪਤਾਲ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ | ਇਸ ਮੌਕੇ ਡਾ. ਇਸ਼ਾਨ ਸ਼ਰਮਾ, ਡਾ. ਰਾਹੁਲ ਭੱਲਾ, ਡਾ. ਰਾਹੁਲ ਜਿੰਦਲ, ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 321 ਐਫ ਦੇ ਜ਼ੋਨ ਚੇਅਰਮੈਨ ਸੰਜੀਵ ਕੁਮਾਰ, ਹਰਬੰਸ ਸਿੰਘ, ਚੰਦਰ ਗਰਗ, ਮਨਿੰਦਰ ਸਿੰਘ, ਪੰਕਜ ਚੱਢਾ, ਅਵਤਾਰ ਸਿੰਘ, ਗੁਰਮੁੱਖ ਸਿੰਘ ਮਾਨ, ਸਾਹਿਲ ਕੋਹਲੀ ਅਤੇ ਸਿਵਲ ਹਸਪਤਾਲ ਦੇ ਫਾਰਮਾਸਿਸਟ ਗੌਰਵ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਆਪਣੇ ਖਰਚੇ 'ਤੇ ਸ਼ੁਰੂ ਕਰਵਾਈ ਸੜਕ ਦੀ ਮੁਰੰਮਤ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਲੰਟੀਅਰ ਦੀ ਰਾਸ਼ਟਰੀ ਐਨ.ਐਸ.ਐਸ. ਪੁਰਸਕਾਰ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।