04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡੇਰਾਬੱਸੀ ਖੇਤਰ 'ਚ ਹੋਣਗੀਆਂ ਛੇ ਰਾਮਲੀਲ੍ਹਾ, ਪੰਜ ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ <br/>

ਅਜੀਤ ਡੈਸਕ 22-09-2025
ਡੇਰਾਬੱਸੀ, 21 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਖੇਤਰ ਇਸ ਵਾਰ ਧਾਰਮਿਕ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ | ਇਤਿਹਾਸ ਵਿਚ ਪਹਿਲੀ ਵਾਰ ਇੱਥੇ ਰਿਕਾਰਡ ਛੇ ਰਾਮਲੀਲਾਵਾਂ ਦਾ ਮੰਚਨ ਤੇ ਪੰਜ ਵੱਖ-ਵੱਖ ਥਾਵਾਂ 'ਤੇ ਦਸਹਿਰੇ ਦੇ ਸਮਾਰੋਹ ਮਨਾਏ ਜਾਣਗੇ | ਇਕ ਪਾਸੇ ਇਨ੍ਹਾਂ ਧਾਰਮਿਕ ਸਮਾਗਮ ਕਾਰਣ ਲੋਕਾਂ ਵਿਚ ਖੁਸ਼ੀ ਹੈ, ਦੂਜੇ ਪਾਸੇ ਤਿ੍ਵੇਦੀ ਕੈਂਪ ਵਿਚ ਰਾਮਲੀਲਾ ਅਤੇ ਦਸਹਿਰੇ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਖਿੱਚਾਤਾਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇੱਥੇ ਪਹਿਲੀ ਵਾਰ ਦੋ ਦਸਹਿਰੇ ਮਨਾਏ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਸ੍ਰੀ ਰਾਮਲੀਲਾ ਕਮੇਟੀ (ਰਜਿ. 812) ਵਲੋਂ ਅੱਜ ਝੰਡਾ ਰਸਮ ਅਦਾ ਕੀਤੀ ਗਈ | ਇਸ ਸੰਬੰਧੀ ਪ੍ਰਧਾਨ ਰਵਿੰਦਰ ਵੈਸ਼ਣਵ ਨੇ ਦੱਸਿਆ ਕਿ 22 ਸਤੰਬਰ ਤੋਂ 1 ਅਕਤੂਬਰ ਤੱਕ ਰਾਮਲੀਲਾ ਗੁਲਾਬਗੜ੍ਹ ਰੋਡ ਵਿਖੇ ਹੋਵੇਗੀ, ਜਦਕਿ 2 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਤੋਂ ਬਾਅਦ ਅਸ਼ੋਕ ਵਾਟਿਕਾ ਗਰਾਊਾਡ ਵਿਚ ਦਸਹਿਰਾ ਮਨਾਇਆ ਜਾਵੇਗਾ | ਸ੍ਰੀ ਰਾਮਲੀਲਾ ਦਸਹਿਰਾ ਕਮੇਟੀ (ਰਜਿ. 6558) ਦੇ ਪ੍ਰਧਾਨ ਬਲਜੀਤ ਚੰਦ ਸ਼ਰਮਾ ਅਨੁਸਾਰ ਬੱਸ ਅੱਡੇ 'ਤੇ ਰਾਮਲੀਲਾ 21 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ ਨੂੰ ਦਸਹਿਰੇ ਨਾਲ ਸਮਾਪਤ ਹੋਵੇਗੀ | ਸ੍ਰੀ ਰਾਮਲੀਲਾ ਕਲੱਬ ਸ਼ਕਤੀਨਗਰ (ਰਜਿ. 4451) ਦੇ ਪ੍ਰਧਾਨ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਇਥੇ 20 ਤੋਂ 30 ਸਤੰਬਰ ਤੱਕ ਗਲੀ ਨੰ. 9 ਵਿਚ ਰਾਮਲੀਲਾ ਕਰਵਾਈ ਜਾ ਰਹੀ ਹੈ ਤੇ ਦਸਹਿਰਾ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ | ਉੱਤਰਾਖੰਡ ਸਭਾ ਦੇ ਪ੍ਰਧਾਨ ਜਗਦੀਸ਼ ਸੇਮਵਾਲ ਨੇ ਦੱਸਿਆ ਕਿ ਸੈਣੀ ਮਿਊਾਸਿਪਲ ਭਵਨ ਵਿਚ 22 ਸਤੰਬਰ ਤੋਂ ਰਾਮਲੀਲਾ ਹੋਵੇਗੀ | ਸ੍ਰੀ ਰਾਮ ਨਾਮ ਪ੍ਰਚਾਰ ਕਮੇਟੀ ਵਲੋਂ ਮਹਾਰਾਣਾ ਪ੍ਰਤਾਪ ਸਟੇਡੀਅਮ ਵਿਚ 21 ਸਤੰਬਰ ਤੋਂ ਰਾਮਲੀਲਾ ਸ਼ੁਰੂ ਹੋ ਚੁੱਕੀ ਹੈ | ਪਾਰਸਦ ਟੋਨੀ ਰਾਣਾ ਨੇ ਦੱਸਿਆ ਕਿ 2 ਅਕਤੂਬਰ ਨੂੰ ਸਟੇਡੀਅਮ ਵਿਚ ਵਿਸ਼ਾਲ ਦਸਹਿਰਾ ਵੀ ਕਰਵਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਲਾਲੜੂ ਅਤੇ ਹੰਡੇਸਰਾ ਖੇਤਰਾਂ ਵਿਚ ਇਸ ਵਾਰ ਵੀ ਕੋਈ ਰਾਮਲੀਲਾ ਨਹੀਂ ਹੋ ਰਹੀ ਹੈ, ਜਦਕਿ ਲਾਲੜੂ ਵਿਚ ਕੇਵਲ ਇੱਕ ਦਸਹਿਰਾ ਹੀ ਮਨਾਇਆ ਜਾਵੇਗਾ | ਤਿ੍ਵੇਦੀ ਕੈਂਪ ਵਿਚ ਰਾਮਲੀਲਾ ਅਤੇ ਦਸਹਿਰਾ ਕਰਵਾਉਣ ਨੂੰ ਲੈ ਕੇ ਵਿਵਾਦ ਉਭਰ ਕੇ ਸਾਹਮਣੇ ਆਇਆ ਹੈ | ਇੱਕ ਪਾਸੇ ਸ੍ਰੀ ਸਨਾਤਨ ਧਰਮ ਰਾਮ ਨਾਟਕ ਕਲੱਬ ਹੈ, ਜਦਕਿ ਦੂਜੇ ਪਾਸੇ ਪਿੰਡ ਦੀ ਪੰਚਾਇਤ ਹੈ | ਇਸ ਸੰਬੰਧੀ ਐੱਸ. ਡੀ. ਐੱਮ. ਦਫ਼ਤਰ ਵਿਚ ਹੋਈ ਸੁਣਵਾਈ ਦੌਰਾਨ ਰਾਮਲੀਲਾ ਕਰਨ ਦੀ ਇਜਾਜ਼ਤ ਕਲੱਬ ਨੂੰ ਮਿਲ ਗਈ ਹੈ | ਦੂਜੇ ਪਾਸੇ ਸਰਪੰਚ ਸੁਨਹਿਰੀ ਨੇ ਕਿਹਾ ਕਿ ਦਸਹਿਰਾ ਪੰਚਾਇਤ ਕਰਵਾਏਗੀ ਤੇ ਇਸ ਲਈ ਪਰਮਿਸ਼ਨ ਵੀ ਉਨ੍ਹਾਂ ਕੋਲ ਹੈ | ਇਸ ਸੰਬੰਧੀ ਐਸ. ਡੀ. ਐਮ. ਅਮਿਤ ਗੁਪਤਾ ਨੇ ਦੱਸਿਆ ਕਿ ਰਾਮਲੀਲਾ ਲਈ ਪਰਮਿਸ਼ਨ ਪੁਰਾਣੇ ਕਲੱਬ ਨੂੰ ਦਿੱਤੀ ਗਈ ਹੈ, ਪਰ ਦਸਹਿਰੇ ਲਈ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ |

ਪਿਛਲੀ ਖ਼ਬਰ ਸੱਥ ਵਲੋਂ ਪੁਸਤਕ 'ਚੰਨਣ ਵੰਡਦੇ ਜੁਗਨੂੰ' ਦਾ ਲੋਕ ਅਰਪਣ <br/> ਅਗਲੀ ਖ਼ਬਰ ਗੁਰਦਰਸਨ ਸੈਣੀ ਸ੍ਰੀਮਦਭਾਗਵਤ ਕਥਾ 'ਚ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।