04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡੇਰਾਬੱਸੀ 'ਚ ਹੈਲਥ ਚੈੱਕਅਪ ਕੈਂਪ ਲਗਾਇਆ <br/>

ਅਜੀਤ ਡੈਸਕ 22-09-2025
ਡੇਰਾਬੱਸੀ, 21 ਸਤੰਬਰ (ਰਣਬੀਰ ਸਿੰਘ ਪੜ੍ਹੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਤੇ ਸਿਹਤਮੰਦ ਮਹਿਲ਼ਾ-ਸਿਹਤਮੰਦ ਪਰਿਵਾਰ ਮੁਹਿੰਮ ਦੇ ਤਹਿਤ ਲੋਕਹਿਤ ਸੇਵਾ ਸਮਿਤੀ ਵਲੋਂ ਡੇਰਾਬੱਸੀ ਦੇ ਬਰਵਾਲਾ ਰੋਡ ਸਥਿਤ ਸੰਜੀਵਨੀ ਹਸਪਤਾਲ ਅਤੇ ਨਰਸਿੰਗ ਹੋਮ ਵਿਚ ਇਕ ਵਿਸ਼ਾਲ ਜਨਰਲ ਹੈਲਥ ਚੈੱਕਅਪ ਤੇ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਅਗਵਾਈ ਡਾ. ਅਨੀਕੇਤ ਸੈਣੀ ਐੱਮ. ਬੀ. ਬੀ. ਐੱਸ., ਐੱਮ. ਡੀ. ਨੇ ਕੀਤੀ | ਇਸ ਕੈਂਪ ਵਿਚ ਸੋਹਾਣਾ ਮਲਟੀਸਪੈਸ਼ਲਟੀ ਹਸਪਤਾਲ ਮੁਹਾਲੀ ਅਤੇ ਵੈਲਕੇਅਰ ਪਾਥ ਲੈਬ ਢਕੋਲੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਉਕਤ ਕੈਂਪ ਦਾ ਉਦਘਾਟਨ ਸਾਬਕਾ ਭਾਜਪਾ ਮੰਡਲ ਪ੍ਰਧਾਨ ਸ਼ਿਵ ਟੋਨੀ ਸੈਣੀ ਨੇ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਮੁਕੇਸ਼ ਗਾਂਧੀ ਐਡਵੋਕੇਟ ਹਾਜ਼ਰ ਰਹੇ | ਇਸ ਮੌਕੇ ਜੀਰਕਪੁਰ ਦੀ ਕੌਂਸਲਰ ਨੇਹਾ ਸ਼ਰਮਾ, ਸਾਬਕਾ ਜ਼ਿਲ੍ਹਾ ਯੂਵਾ ਮੋਰਚਾ ਪ੍ਰਧਾਨ ਨਿਰਮਲ ਸਿੰਘ ਨਿੰਮਾ, ਸਾਬਕਾ ਕੌਂਸਲਰ ਰਵਿੰਦਰ ਬੱਤਰਾ, ਜੋਗਾ ਸਿੰਘ ਅਤੇ ਆਰ. ਐੱਸ. ਐੱਸ. ਜ਼ੀਰਕਪੁਰ ਨਗਰ ਸੰਪਰਕ ਪ੍ਰਮੁੱਖ ਬਲਵੀਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਕੈਂਪ ਦੌਰਾਨ 130 ਤੋਂ ਵੱਧ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਡਾ. ਅਨੀਕੇਤ ਸੈਣੀ ਦੀ ਦੇਖ-ਰੇਖ ਹੇਠ ਦੰਦਾਂ ਦੀ ਜਾਂਚ, ਈ. ਸੀ. ਜੀ. ਸਮੇਤ ਹੋਰ ਚੈਕਅੱਪ ਕਰਵਾਏ ਗਏ, ਜਦਕਿ ਸਤਿੰਦਰ ਸਿੰਘ ਦੀ ਟੀਮ ਨੇ ਮਰੀਜ਼ਾਂ ਨੂੰ ਮੁਫ਼ਤ ਬਲਡ ਪ੍ਰੈਸ਼ਰ, ਬਲਡ ਸ਼ੂਗਰ, ਯੂਰੀਕ ਐਸਿਡ, ਕੋਲੇਸਟਰੋਲ ਅਤੇ ਪੀਲੀਆ ਟੈਸਟ ਦੀ ਸਹੂਲਤ ਪ੍ਰਦਾਨ ਕੀਤੀ | ਇਸ ਦੌਰਾਨ ਮਹਿਲਾਵਾਂ ਵਿਚ ਬ੍ਰੈਸਟ ਕੈਂਸਰ ਦੀ ਸ਼ੁਰੂਆਤੀ ਪਛਾਣ ਲਈ ਰਜਨੀਸ਼ ਕੌਰ ਦੀ ਅਗਵਾਈ ਹੇਠ 42 ਮਹਿਲਾਵਾਂ ਦਾ ਮੁਫ਼ਤ ਮੈਮੋਗ੍ਰਾਫੀ ਟੈਸਟ ਕੀਤਾ ਗਿਆ, ਜਿਸ ਨਾਲ ਮਹਿਲਾਵਾਂ ਨੂੰ ਬਿਮਾਰੀ ਦੇ ਖ਼ਤਰੇ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ | ਇਸ ਮੌਕੇ ਕੁਸੁਮ ਸ਼ਰਮਾ, ਸਤੀਸ਼ ਭਾਰਦਵਾਜ, ਸ਼ੁਭਲਤਾ ਅਵਸਥੀ, ਬਲਵੀਰ ਕੁਮਾਰ, ਪ੍ਰਤੀਕਸ਼ਾ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਤੇ ਕਮੇਟੀ ਦੀ ਅਣਗਹਿਲੀ ਕਾਰਨ ਖਰੜ ਸ਼ਹਿਰ ਵਿਕਾਸ ਪੱਖੋਂ ਪਛੜਿਆ- ਕੰਗ <br/> ਅਗਲੀ ਖ਼ਬਰ ਸੱਥ ਵਲੋਂ ਪੁਸਤਕ 'ਚੰਨਣ ਵੰਡਦੇ ਜੁਗਨੂੰ' ਦਾ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।