04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਗਵਤੀ ਜਾਗਰਣ ਦਾ ਕਾਰਡ ਜਾਰੀ <br/>

ਅਜੀਤ ਡੈਸਕ 22-09-2025
ਕੁਰਾਲੀ, 21 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ 'ਚ ਪੈਂਦੇ ਪਿੰਡ ਚਨਾਲੋਂ ਸਥਿਤ ਡੇਰਾ ਬਾਬਾ ਸਰਵਣ ਗਿਰ ਸ਼ਿਵ ਮੰਦਰ ਵਿਖੇ ਸਾਂਝਾ ਕਲੱਬ ਸ਼ਿਵ ਮੰਦਰ ਵਲੋਂ ਸ਼ਹਿਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ 29ਵਾਂ ਵਿਸ਼ਾਲ ਭਗਵਤੀ ਜਾਗਰਣ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਵਿਸ਼ਾਲ ਜਾਗਰਣ ਦਾ ਕਾਰਡ ਅੱਜ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਕਾਕਾ, ਸ਼ੁਗਰਮਿੱਲ ਮੋਰਿੰਡਾ ਦੇ ਵਾਈਸ ਚੈਅਰਮੈਨ ਸਤਵਿੰਦਰ ਸਿੰਘ ਬੁੱਘਾ, ਸਰਪੰਚ ਦਵਿੰਦਰ ਸਿੰਘ ਚੈੜੀਆਂ, ਸਾਬਕਾ ਸਰਪੰਚ ਹਰਜੀਤ ਸਿੰਘ ਟੱਪਰੀਆਂ, ਹਰਪ੍ਰੀਤ ਸਿੰਘ ਨੰਬਰਦਾਰ ਕਲਾਲ ਮਾਜਰਾ, ਨਰਿੰਦਰ ਸਿੰਘ ਸੋਨਾ ਨੰਬਰਦਾਰ ਝਿੰਗੜਾਂ ਅਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ | ਇਸ ਮੌਕੇ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਕਾਕਾ ਨੇ ਸਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮ ਲੋਕਾਂ ਨੂੰ ਏਕਤਾ ਤੇ ਭਾਈਚਾਰੇ ਦੇ ਸੁਨੇਹੇ ਨਾਲ ਜੋੜਦੇ ਹਨ | ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਵੱਡੀ ਗਿਣਤੀ 'ਚ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਦੌਰਾਨ ਸੇਵਾਦਾਰਾਂ ਨੇ ਦੱਸਿਆ ਕਿ 27 ਸਤੰਬਰ ਨੂੰ ਸਵੇਰੇ 9 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਸ ਉਪਰੰਤ ਰਾਤ 9 ਵਜੇ ਤੋਂ ਸਾਰੀ ਰਾਤ ਤੱਕ ਚੱਲਣ ਵਾਲੇ ਵਿਸ਼ਾਲ ਜਾਗਰਣ ਦੀ ਜੋਤ ਪ੍ਰਚੰਡ ਬਾਬਾ ਧਰੁਵ ਗਿਰ ਕਰਨਗੇ | ਇਸ ਦੌਰਾਨ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ, ਸਿਦਾਰਥ ਸਿੱਧ, ਰਤਨ ਬਾਈ ਅਤੇ ਹੋਰ ਕਲਾਕਾਰ ਮਾਤਾ ਜੀ ਦਾ ਗੁਣਗਾਣ ਕਰਨਗੇ | ਇਸ ਮੌਕੇ ਸੁਰਿੰਦਰ ਕੁਮਾਰ, ਜਸਮੇਰ ਸਿੰਘ, ਸ਼ਮਸੇਰ ਸਿੰਘ, ਸੰਜੂ, ਅਜਮੇਰ ਸਿੰਘ, ਲੱਕੀ ਧੀਮਾਨ, ਸੰਦੀਪ, ਮੁਕੇਸ਼ ਕੁਮਾਰ, ਮੰਗੂ, ਗੌਰੀ ਸ਼ੰਕਰ, ਜੀਤਾ, ਕੁਲਦੀਪ ਚੰਦ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ |

ਪਿਛਲੀ ਖ਼ਬਰ ਰਾਇਲ ਅਸਟੇਟ ਸੁਸਾਇਟੀ ਦਾ ਪ੍ਰਧਾਨ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਲਾਲੜੂ ਤੇ ਹੰਡੇਸਰਾ ਖੇਤਰ 'ਚ ਡੀ. ਏ. ਪੀ. ਦੀ ਭਾਰੀ ਕਿੱਲਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।