22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਰ ਦਾ ਹਾਰਨ ਮਾਰਨ ਨੂੰ ਲੈ ਕੇ ਚੱਲ ਗੋਲੀ

ਅਜੀਤ ਡੈਸਕ 23-09-2025
ਡੇਰਾਬੱਸੀ, 22 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਭਾਂਖਰਪੁਰ ਦੀ ਗੁਰੂ ਨਾਨਕ ਕਾਲੋਨੀ 'ਚ ਕਾਰ ਦਾ ਹਾਰਨ ਵਜਾਉਣ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਤਕਰਾਰ ਇੰਨੀ ਵਧ ਗਈ ਕਿ ਇਕ ਗੁਆਂਢੀ ਨੇ ਬਾਹਰੋਂ ਬੰਦੇ ਸੱਦ ਕੇ ਦੂਜੇ ਗੁਆਂਢੀ 'ਤੇ ਗੋਲੀ ਚਲਾ ਦਿੱਤੀ | ਇਹ ਗੋਲੀ ਜਤਿੰਦਰ ਪੁੱਤਰ ਰਾਮ ਪ੍ਰਕਾਸ਼ ਦੀ ਛਾਤੀ 'ਚ ਲੱਗੀ , ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਉਸ ਨੂੰ ਪਰਿਵਾਰ ਵਲੋਂ ਇਲਾਜ ਲਈ ਪਹਿਲਾਂ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਤੇ ਬਾਅਦ 'ਚ ਗੌਰਮਿੰਟ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਪੁਲਿਸ ਨੇ ਇਸ ਮਾਮਲੇ 'ਚ ਮਹਿਲਾ ਈਸ਼ਾਵਤੀ, ਉਸ ਦੇ ਪੁੱਤਰ ਸੰਜੇ ਤੇ ਪ੍ਰਮੋਦ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਈਸ਼ਾਵਤੀ ਅਤੇ ਪ੍ਰਮੋਦ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਨੇ ਈਸ਼ਾਵਤੀ ਅਤੇ ਪ੍ਰਮੋਦ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰ ਪ੍ਰਵਾਸੀ ਹਨ | ਗੋਲੀ ਕਿਸੇ ਨੇ ਚਲਾਈ ਇਸ ਦੀ ਹਾਲੇ ਪੁਲਿਸ ਪੜਤਾਲ ਕਰ ਰਹੀ ਹੈ | ਫ਼ਿਲਹਾਲ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ. ਦੀ ਧਾਰਾ 109, 191 (3), 190 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਤਸੌਲੀ ਪਿੰਡ 'ਚ ਔਰਤ ਨਾਲ ਕੁੱਟਮਾਰ, ਦੋ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੰਡੀਗੜ੍ਹ ਵਪਾਰ ਮੰਡਲ ਵਲੋਂ ਸਮੂਹ ਵਪਾਰੀਆਂ ਨੂੰ ਜੀ.ਅੱੈਸ.ਟੀ. ਦੀਆਂ ਰਾਹਤਾਂ ਖ਼ਰੀਦਦਾਰਾਂ ਤੱਕ ਪਹੁੰਚਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।