ਮਾਜਰੀ, 15 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਥਾਣਾ ਨਵਾਂਗਰਾਓਾ ਦੀ ਪੁਲਿਸ ਨੇ ਸਥਾਨਕ ਖੇਤਰ ਅੰਦਰ ਦੋ ਵੱਖ-ਵੱਖ ਥਾਈਾ ਹੋਏ ਝਗੜਿਆਂ ਸੰਬੰਧੀ ਮਾਮਲੇ ਦਰਜ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਚੰਦ ਹਾਲ ਵਾਸੀ ਦਸਮੇਸ਼ ਨਗਰ (ਨਵਾਂਗਰਾਓਾ) ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਸਥਾਨਕ ਗੋਬਿੰਦ ਨਗਰ ਵਿਖੇ ਖੜ੍ਹਾ ਸੀ ਤੇ ਇਸੇ ਦੌਰਾਨ ਅੰਕਿਤ ਚੌਧਰੀ ਉਸ ਕੋਲ ਆਇਆ ਤੇ ਬਿਨਾਂ ਵਜ੍ਹਾ ਗਾਲੀ-ਗਲੋਚ ਕਰਨ ਲੱਗਾ ਪਿਆ | ਜਦੋਂ ਉਸ ਨੂੰ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੌਲਾ ਪਾਉਣ 'ਤੇ ਅੰਕਿਤ ਚੌਧਰੀ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਅੰਕਿਤ ਚੌਧਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਦੂਜੇ ਝਗੜੇ ਦੌਰਾਨ ਜਤਿੰਦਰ ਪੁੱਤਰ ਸੱਤਿਆ ਨਰਾਇਣ ਵਾਸੀ ਆਦਰਸ਼ ਨਗਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਬਲਵਿੰਦਰ ਸਿੰਘ ਉਰਫ਼ ਬਬਲੀ, ਬਲਵਿੰਦਰ ਸਿੰਘ ਪਤਨੀ, ਲੜਕੇ ਤੇ ਨੂੰ ਹ ਵਾਸੀਅਨ ਆਦਰਸ਼ ਨਗਰ ਸਮੇਤ 10-15 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜਤਿੰਦਰ ਨੇ ਦੱਸਿਆ ਕਿ ਉਹਆਦਰਸ਼ ਨਗਰ ਵਿਖੇ ਕੰਮ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਕਤ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਪਹਿਲਾਂ ਗਾਲੀ-ਗਲੋਚ ਕੀਤੀ ਅਤੇ ਫ਼ਿਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਸ ਵਲੋਂ ਰੌਲਾ ਪਾਉਣ 'ਤੇ ਜਦੋਂ ਹਿਮਾਨੂੰ ਨਾਮਕ ਲੜਕਾ ਆਇਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਰੌਲਾ ਪਾਉਣ 'ਤੇ ਉਕਤ ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |