ਜ਼ੀਰਕਪੁਰ, 15 ਅਕਤੂਬਰ (ਮਨਿੰਦਰ ਸਿੰਘ)-ਬੁੱਧਵਾਰ ਨੂੰ ਜ਼ੀਰਕਪੁਰ ਦੇ ਇਕ ਹੋਟਲ ਵਿਚ ਸੀ. ਐੱਨ. ਐੱਚ. ਦੇ ਬ੍ਰਾਂਡ ਨਿਊ ਹਾਲੈਂਡ ਵਲੋਂ ਐਚ. ਵੀ. ਏ. ਸੀ. ਕੈਬਿਨ ਦੇ ਨਾਲ ਵਰਕ ਮਾਸਟਰ 105 ਟ੍ਰੈਕਟਰ ਲਾਂਚ ਕੀਤਾ ਜੋ ਕਿ ਕੰਪਨੀ ਦਾ ਨਵੀਨਤਮ ਐਡੀਸ਼ਨ ਹੈ | ਐਚ. ਵੀ. ਏ. ਸੀ. ਕੈਬਿਨ ਵਾਲਾ ਨਵਾਂ ਵੇਰੀਐਂਟ ਛੇ ਰੂਫ ਵੈਂਟਸ ਵਾਲੇ ਹੀਟਿੰਗ ਤੇ ਏਅਰ ਕੰਡੀਸ਼ਨਿੰਗ ਸਿਸਟਮ ਦੇ ਨਾਲ ਹਰ ਤਰ੍ਹਾਂ ਦੇ ਮੌਸਮ ਵਿਚ ਚਾਲਕ ਲਈ ਆਰਾਮਦਾਇਕ ਖੇਤੀ ਨੂੰ ਸੰਭਵ ਬਣਾਉਂਦਾ ਹੈ | ਇਸ ਮੌਕੇ ਸੀ. ਐਨ. ਐਚ. ਇੰਡੀਆ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਨਰਿੰਦਰ ਮਿੱਤਲ ਨੇ ਕਿਹਾ ਕਿ ਨਿਊ ਹਾਲੈਂਡ ਵਰਕ ਮਾਸਟਰ 105 ਆਪਣੇ ਉੱਤਮ ਪ੍ਰਦਰਸ਼ਨ, ਉੱਚ ਸ਼ਕਤੀ ਤੇ ਵਿਭਿੰਨ ਐਪਲੀਕੇਸ਼ਨਾਂ ਵਿਚ ਭਰੋਸੇਯੋਗਤਾ ਲਈ ਜਾਣਿਆ ਜਾਂਦਾ ਹੈ | ਐਚ. ਵੀ. ਏ. ਸੀ. ਕੈਬਿਨ ਦੀ ਵਿਸ਼ੇਸ਼ਤਾ ਵਾਲੇ ਇਸ ਟਰੈਕਟਰ ਨੂੰ ਕਿਸਾਨਾਂ ਲਈ ਥੱਕੇ ਬਿਨਾਂ ਕੰਮ ਕਰਨ ਤੇ ਖੇਤ ਦੀਆਂ ਡਿਮਾਡਿੰਗ ਸਥਿਤੀਆਂ ਵਿਚ ਵੀ ਵਧੇਰੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ |