ਮਾਜਰੀ, 15 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਜਰਾ ਵਿਖੇ ਦਸਮੇਸ਼ ਕਲੱਬ ਤੇ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ, ਸਾਹਿਬ ਸਿੰਘ ਬਡਾਲੀ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਗੁਰਪ੍ਰਤਾਪ ਸਿੰਘ ਪਡਿਆਲਾ ਤੇ ਕਮਲਜੀਤ ਚਾਵਲਾ ਆਦਿ ਨੇ ਮੁੱਖ ਮਹਿਮਾਨਾਂ ਵਜੋਂ ਹਾਜਰੀ ਭਰਦਿਆਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਕੁਸ਼ਤੀ ਦੰਗਲ ਦੌਰਾਨ 100 ਕਰੀਬ ਪਹਿਲਵਾਨਾਂ ਨੇ ਜ਼ੋਰ ਅਜਮਾਈ ਕੀਤੀ, ਜਦਕਿ 1.11 ਲੱਖ ਰੁ. ਦੀ ਝੰਡੀ ਦੀ ਕੁਸ਼ਤੀ ਲਵਪ੍ਰੀਤ ਖੰਨਾ ਤੇ ਮੋਹਿਤ ਰਾਜੀ ਰਈਆਵਾਲ ਵਿਚਕਾਰ ਹੋਈ, ਜਿਸ ਦੌਰਾਨ ਮੋਹਿਤ ਰਈਆਵਾਲ ਜੇਤੂ ਰਿਹਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਜਗਦੇਵ ਸਿੰਘ, ਸਤਨਾਮ ਸਿੰਘ ਸਰਪੰਚ, ਗੁਰਮੇਲ ਸਿੰਘ ਮਾਜਰਾ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਗੋਲਡੀ ਤੇ ਜਸਵੀਰ ਸਿੰਘ ਤੱਕੀਪੁਰ ਆਦਿ ਹਾਜ਼ਰ ਸਨ |