ਚੰਡੀਗੜ੍ਹ, 15 ਅਕਤੂਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂ.ਆਈ.ਈ.ਟੀ.) ਦੇ ਆਟੋਮੋਟਿਵ ਇੰਜੀਨੀਅਰਜ਼ ਦੇ 15 ਕਿਲੋਗਰਾਮ ਵਰਗ ਨੇ ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ ਐਂਡ ਮੈਨੇਜਮੈਂਟ ਗਵਾਲੀਅਰ ਦੇ ਵੱਕਾਰੀ ਸਾਲਾਨਾ ਤਕਨੀਕੀ ਮੇਲੇ ਵਿਚ ਰੋਬੋਵਰਜ਼ ਮੁਕਾਬਲੇ ਵਿਚੋਂ ਪਹਿਲਾ ਇਨਾਮ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ | ਟੀਮ ਦੇ ਕਪਤਾਨ ਅਭੇਦਿਆ ਨੇ ਦੱਸਿਆ ਕਿ ਆਈ.ਆਈ.ਆਈ.ਟੀ.ਐਮ ਗਵਾਲੀਅਰ ਮੱਧ ਪ੍ਰਦੇਸ਼ ਵਿਖੇ ਹੋਏ ਇਸ ਮੁਕਾਬਲਿਆਂ ਵਿਚ ਭਾਰਤ ਭਰ ਦੀਆਂ ਟੀਮਾਂ ਨੇ ਰਾਸ਼ਟਰੀ ਪੱਧਰ ਦੇ ਰੋਬੋਟਿਕਸ ਕਾਨ ਟੈੱਸਟ ਵਿਚ ਹਿੱਸਾ ਲਿਆ, ਜਿਸ ਵਿਚ ਰੋਬੋਟਿਕਸ ਦੀ ਨਵੀਨਤਾ, ਮਕੈਨੀਕਲ ਡਿਜ਼ਾਈਨ ਅਤੇ ਨਿਯੰਤਰਣ ਪ੍ਰਣਾਲੀਆਂ ਦੀ ਜਾਂਚ ਕਰਨ ਉਪਰੰਤ ਪੀ.ਯੂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪ੍ਰੋ. ਸ਼ੰਕਰ ਸਹਿਗਲ ਦੀ ਅਗਵਾਈ ਹੇਠ ਇਸ ਜੇਤੂ ਟੀਮ ਵਿਚ ਆਰੀਅਨ ਸਾਹੂ, ਜਤਿਨ, ਸਾਰਥਕ ਸਕਸੈਨਾ, ਪ੍ਰਸ਼ਾਂਤ, ਉਦਿਤ ਸੈਣੀ, ਮਿਤਾਂਸ਼ੂ ਸਿੰਘ, ਘਣਸ਼ਿਆਮ ਕੁਮਾਰ ਅਤੇ ਹੰਸਿਕਾ ਸ਼ਰਮਾ ਸ਼ਾਮਲ ਸਨ |