ਚੰਡੀਗੜ੍ਹ, 15 ਅਕਤੂਬਰ (ਮਾਰਕੰਡਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਚੰਡੀਗੜ੍ਹ ਵਿਖੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਭਲਾਈ ਲਈ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਕ ਐਂਬੂਲੈਂਸ ਦਾਨ ਕੀਤੀ ਗਈ, ਜਿਸ ਨੂੰ ਰਸਮੀ ਤੌਰ ਤੇ ਬਾਰ ਦੇ ਸਕੱਤਰ ਅਮੀਸ਼ ਸ਼ਰਮਾ ਨੂੰ ਬਾਰ ਕੰਪਲੈਕਸ ਵਿਖੇ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿਚ ਚਾਬੀ ਦਿੱਤੀ ਗਈ | ਇਕੱਠ ਨੂੰ ਸੰਬੋਧਨ ਕਰਦੇ ਹੋਏ ਤਿਵਾੜੀ ਨੇ ਕਿਹਾ ਕਿ ਕਰੱਪਸ਼ਨ ਦੇ ਘੇਰੇ ਨੇ ਹਰ ਦਫ਼ਤਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ | ਇਸ ਦੇ ਖਾਤਮੇ ਲਈ ਸੈਂਟਰ ਸਰਕਾਰ ਦੀ ਤਬਦੀਲੀ ਜ਼ਰੂਰੀ ਹੈ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਅਸ਼ੋਕ ਚੌਹਾਨ, ਉਪ ਪ੍ਰਧਾਨ ਸੰਦੀਪ ਗੁੱਜਰ, ਸਕੱਤਰ ਅਮੀਸ਼ ਸ਼ਰਮਾ ਨੇ ਪੂਰੇ ਬਾਰ ਵਲੋਂ ਮਨੀਸ਼ ਤਿਵਾੜੀ ਦਾ ਕਾਨੂੰਨੀ ਭਾਈਚਾਰੇ ਪ੍ਰਤੀ ਨਿਰੰਤਰ ਸਮਰਥਨ ਅਤੇ ਦਿਆਲਤਾ ਲਈ ਦਿਲੋਂ ਧੰਨਵਾਦ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਪਵਨ ਸ਼ਰਮਾ ਐਡਵੋਕੇਟ ਦੇ ਸਾਰੇ ਹੀ ਮੈਂਬਰਾਂ ਦਾ ਆਉਣ ਤੇ ਧੰਨਵਾਦ ਕੀਤਾ |