14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਰਹੂਮ ਚੇਅਰਮੈਨ ਹੰਸਰਾਜ ਗੁਪਤਾ ਦੇ 93ਵੇਂ ਜਨਮ ਦਿਨ ਮੌਕੇ 125 ਯੂਨਿਟ ਖ਼ੂਨ ਇਕੱਤਰ <br/>

ਅਜੀਤ ਡੈਸਕ 17-10-2025
ਡੇਰਾਬੱਸੀ, 16 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਬਰਵਾਲਾ ਰੋਡ 'ਤੇ ਸਥਿਤ ਹੰਸਾ ਇੰਡਸਟਰੀਅਲ ਪਾਰਕ ਵਿਖੇ ਮਰਹੂਮ ਚੇਅਰਮੈਨ ਹੰਸਰਾਜ ਗੁਪਤਾ ਦੇ 93ਵੇਂ ਜਨਮ ਦਿਨ ਮੌਕੇ 10ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਤੇ ਲਾਇਨਜ਼ ਕਲੱਬ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਮਿੱਤਲ ਤੇ ਜਨਰਲ ਸਕੱਤਰ ਰਾਕੇਸ਼ ਰਤਨ ਅਗਰਵਾਲ ਨੇ ਕੀਤਾ, ਜਦਕਿ ਸਮਾਰੋਹ ਦੀ ਅਗਵਾਈ ਮਰਹੂਮ ਹੰਸਰਾਜ ਗੁਪਤਾ ਦੇ ਪੁੱਤਰ ਅਰੁਣ ਗੁਪਤਾ ਨੇ ਕੀਤੀ | ਇਸ ਮੌਕੇ ਸੋਹਾਣਾ ਹਸਪਤਾਲ ਤੋਂ ਡਾ. ਰਿਤੇਸ਼ ਸੋਹਾਣਾ ਦੀ ਅਗਵਾਈ ਹੇਠ ਆਈ ਮੈਡੀਕਲ ਟੀਮ ਵਲੋਂ 125 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਖ਼ੂਨਦਾਨੀਆਂ ਨੂੰ ਪ੍ਰਮਾਣ-ਪੱਤਰ ਤੇ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ, ਪ੍ਰੇਮ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਤੇ ਜਨਰਲ ਸਕੱਤਰ ਉਪੇਸ਼ ਬੰਸਲ, ਉਪ ਪ੍ਰਧਾਨ ਨਿਤਿਨ ਜਿੰਦਲ, ਵਿਵੇਕ ਗੁਪਤਾ ਤੇ ਰਜਨੀਸ਼ ਬਹਿਲ ਸਮੇਤ ਕਈ ਸਮਾਜ ਸੇਵੀ ਵੀ ਹਾਜ਼ਰ ਸਨ | ਅੰਤ 'ਚ ਅਰੁਣ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹੰਸਰਾਜ ਗੁਪਤਾ ਦਾ ਜੀਵਨ ਸਮਾਜ ਸੇਵਾ, ਉਦਯੋਗਿਕ ਵਿਕਾਸ ਤੇ ਮਨੁੱਖਤਾ ਲਈ ਪ੍ਰੇਰਨਾ ਸ੍ਰੋਤ ਰਿਹਾ ਹੈ |
ਪਿਛਲੀ ਖ਼ਬਰ ਆਧਾਰ ਕਾਰਡ ਨਾਲ ਪ੍ਰੋਬੇਸ਼ਨਰੀ ਆਫ਼ੀਸਰ ਦੇ ਪੇਪਰ 'ਚ ਸ਼ਾਮਿਲ ਉਮੀਦਵਾਰ ਤੇ ਉਸ ਦਾ ਸਕ੍ਰਾਈਬ ਫੜਿਆ, ਮਾਮਲਾ ਦਰਜ <br/>... ਅਗਲੀ ਖ਼ਬਰ ਸੈਕਟਰ-45 'ਚ ਬੂਟਿਆਂ 'ਚੋਂ ਮਿਲਿਆ ਨਵਜੰਮਿਆ ਬੱਚਾ, ਅਣਪਛਾਤੇ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।