16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੌਂਸਲ ਪ੍ਰਧਾਨ ਵਲੋਂ ਅਧਿਕਾਰੀਆਂ ਨੂੰ ਸ਼ਹਿਰ 'ਚ ਪੈ ਰਹੇ ਪ੍ਰੀਮਿਕਸ ਨੂੰ ਸਹੀ ਢੰਗ ਨਾਲ ਪੁਆਉਣ ਦੇ ਹੁਕਮ

ਅਜੀਤ ਡੈਸਕ 18-10-2025
ਖਰੜ, 17 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਵਲੋਂ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਇਕ ਚਿੱਠੀ ਲਿਖ ਕੇ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਅੰਦਰ ਜੋ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਉਸ ਨੂੰ ਸਹੀ ਢੰਗ ਨਾਲ ਅਤੇ ਸਹੀ ਕੁਆਲਟੀ ਦਾ ਪੁਆਇਆ ਜਾਵੇ | ਉਨਾਂ ਵਲੋਂ ਲਿਖੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਕੌਂਸਲ ਵਲੋਂ ਵੱਖ-ਵੱਖ ਵਾਰਡਾਂ ਵਿਚ ਪ੍ਰੀਮਿਕਸ ਪੁਆਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਅਤੇ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਵੀਡਿਓ ਰਾਹੀਂ ਧਿਆਨ ਵਿਚ ਆਇਆ ਹੈ ਕਿ ਜਿਸ ਠੇਕੇਦਾਰ ਵਲੋਂ ਇਹ ਪ੍ਰੀਮਿਕਸ ਪਾਈ ਜਾ ਰਹੀ ਹੈ, ਉਹ ਸਹੀ ਢੰਗ ਨਾਲ ਅਤੇ ਸਹੀ ਕੁਆਲਟੀ ਦੀ ਨਹੀਂ ਪਾਈ ਜਾ ਰਹੀ | ਇਸ ਨਾਲ ਨਗਰ ਕੌਂਸਲ ਦਾ ਅਕਸ ਖਰਾਬ ਹੋ ਰਿਹਾ ਹੈ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿਚ ਪੈ ਰਹੀ ਪ੍ਰੀਮਿਕਸ ਦੀ ਜਾਂਚ ਕੀਤੀ ਜਾਵੇ ਅਤੇ ਘਟੀਆ ਮਟੀਰਿਅਲ ਦੀ ਵਰਤੋਂ ਕਰਨ ਵਾਲੇ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰੀਮਿਕਸ ਨੂੰ ਸਹੀ ਤਰੀਕੇ ਨਾਲ ਪੁਆਉਣ ਉਪਰੰਤ ਹੀ ਬਿੱਲ ਕਾਰਵਾਈ ਲਈ ਭੇਜਿਆ ਜਾਵੇ |


ਪਿਛਲੀ ਖ਼ਬਰ ਦੋ ਲੜਕੀਆਂ ਲਾਪਤਾ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜਿੱਥੋਂ ਵਾਰਡ ਬਾਰ੍ਹਾਂ ਦੀ ਹੱਦ ਸ਼ੁਰੂ ਉੱਥੋਂ ਨਗਰ ਕੌਂਸਲ ਦੀਆਂ ਸਹੂਲਤਾਂ ਬੰਦ ਅਤੇ ਵਾਰਡ ਵਿਚ ਸਫ਼ਾਈ ਦਾ ਮਾੜਾ ਹਾਲ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।