04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੰਡੀਗੜ੍ਹ ਦੇ ਗੋਲਫ ਕਲੱਬ ਵਿਖੇ ਏ.ਐਸ. ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਹੋਈ ਲੋਕ-ਅਰਪਣ- ਸਮਾਰੋਹ ਵਿਚ ਨਾਮੀ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ <br/>

ਗੋਲਫ਼ ਕਲੱਬ ਵਿਖੇ ਏ.ਐਸ ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਲੋਕ ਅਰਪਣ ਸਮਾਰੋਹ ਦੌਰਾਨ ਗੱਲਬਾਤ ਕਰਦੇ ਹੋਏ ਪੁਸਤਕ ਦੇ ਲੇਖਕ ਏ.ਐਸ ਦੁਲਤ | ਤਸਵੀਰ : ਗੁਰਿੰਦਰ ਸਿੰਘ <br/> 20-10-2025
ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ) - ਇੱਥੇ ਅੱਜ ਗੋਲਫ਼ ਕਲੱਬ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਨੋਬਲ ਬੈਂਚ ਦੇ ਸਹਿਯੋਗ ਨਾਲ ਏ.ਐਸ ਦੁਲਤ ਜੋ ਇਕ ਪ੍ਰਸਿੱਧ ਖੁਫ਼ੀਆ ਅਧਿਕਾਰੀ ਅਤੇ ਲੇਖਕ ਹਨ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਲੋਕ ਅਰਪਣ ਕੀਤੀ ਗਈ | ਇਸ ਮੌਕੇ 'ਤੇ ਵੱਖ ਵੱਖ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਏ.ਐਸ. ਦਲਤ ਨੇ 'ਅਜੀਤ' ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਦੀ 5ਵੀਂ ਕਿਤਾਬ ਹੈ, ਜੋ ਕਸ਼ਮੀਰ ਮਸਲੇ ਨਾਲ ਸਬੰਧਤ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿਹੜੀਆਂ 4 ਕਿਤਾਬਾਂ ਆਈਆਂ ਹਨ ਉਹ ਵੀ ਕਸ਼ਮੀਰ ਨਾਲ ਸਬੰਧਤ ਰਹੀਆਂ ਹਨ | ਉਲੇਖਣੀ ਹੈ ਕਿ ਏ.ਐਸ. ਦੁਲਤ ਇਕ ਪ੍ਰਸਿੱਧ ਖੁਫੀਆ ਅਧਿਕਾਰੀ ਅਤੇ ਲੇਖਕ ਹਨ ਜੋ ਕਸ਼ਮੀਰ ਮਾਮਲਿਆਂ ਵਿਚ ਆਪਣੀ ਮੁਹਾਰਤ ਲਈ ਮਸ਼ਹੂਰ ਹਨ | ਇਕ ਸਾਬਕਾ ਆਈ.ਪੀ.ਐਸ ਅਧਿਕਾਰੀ ਵਜੋਂ ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਦੇ ਵਿਸ਼ੇਸ਼ ਨਿਰਦੇਸ਼ਕ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿਚ 1999 ਤੋਂ 2000 ਤੱਕ ਸਕੱਤਰ (ਆਰ) ਵਜੋਂ ਭਾਰਤ ਦੀ ਬਾਹਰੀ ਖੁਫੀਆ ਏਜੰਸੀ, 'ਰਾਅ' ਦੀ ਵੀ ਅਗਵਾਈ ਕੀਤੀ | ਉਨ੍ਹਾਂ ਸਲਾਹ ਵੀ ਦਿੱਤੀ ਕਿ ਕਸ਼ਮੀਰ ਬਾਰੇ ਪ੍ਰਧਾਨ ਮੰਤਰੀ ਦਫ਼ਤਰ (2000-2004)ਤਕ ਉਨ੍ਹਾਂ ਦੀਆਂ ਪ੍ਰਸ਼ੰਸਾਯੋਗ ਰਚਨਾਵਾਂ ਵਿਚ 'ਕਸ਼ਮੀਰ: ਦ ਵਾਜਪਾਈ ਯੀਅਰਜ਼' ਅਤੇ 'ਦ ਸਪਾਈ ਕ੍ਰੋਨਿਕਲਜ਼' (ਅਸਦ ਦੁਰਾਨੀ ਦੇ ਨਾਲ) ਸ਼ਾਮਲ ਹਨ | ਉਨ੍ਹਾਂ ਦੀ ਨਵੀਂ ਕਿਤਾਬ, 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਐਨ ਅਨਲੌਕਸੀਬਲ ਫਰੈਂਡਸ਼ਿਪ, ਡਾ. ਫਾਰੂਕ ਅਬਦੁੱਲਾ ਨਾਲ ਉਨ੍ਹਾਂ ਦੀ ਅਸਾਧਾਰਨ ਦੋਸਤੀ ਨੂੰ ਦਰਸਾਉਂਦੀ ਹੈ, ਜੋ ਕਸ਼ਮੀਰ ਦੇ ਦਹਾਕਿਆਂ ਦੇ ਇਤਿਹਾਸ ਵਿਚ ਰਾਜਨੀਤੀ, ਬੁੱਧੀ ਅਤੇ ਮਨੁੱਖਤਾ ਨੂੰ ਮਿਲਾਉਂਦੀ ਹੈ | ਇਸੇ ਦੌਰਾਨ ਏ.ਐਸ ਦੁਲਤ ਨੇ ਇਹ ਵੀ ਇੰਕਸਾਫ ਕੀਤਾ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਨੂੰ ਭਾਰਤ ਦਾ ਹੀ ਹਿੱਸਾ ਦੱਸਦੇ ਹਨ |
ਸਮਾਰੋਹ ਦੌਰਾਨ ਏ.ਐਸ. ਦੁਲਤ ਦੇ ਨਾਲ ਮਨਰਾਜ ਗਰੇਵਾਲ ਸ਼ਰਮਾ ਨੇ ਗੱਲਬਾਤ ਦਾ ਦੌਰ ਅਰੰਭਿਆ | ਇਸੇ ਦੌਰਾਨ ਗੁਰਬੀਰ ਸਿੰਘ ਵਲੋਂ ਜੀ-ਆਇਆਂ ਆਖਦਿਆਂ ਆਪਣੇ ਸ਼ਬਦਾਂ ਨਾਲ ਪੁਸਤਕ ਅਤੇ ਲੇਖਕ ਬਾਰੇ ਸਾਂਝ ਪਾਈ | ਸਮਾਰੋਹ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਆਈ.ਏ.ਐਸ (ਰਿਟਾ:), ਏ.ਐਸ. ਚੱਠਾ ਆਈ.ਏ.ਐਸ (ਰਿਟਾ:), ਗੁਰਬਚਨ ਸਿੰਘ ਜਗਤ, ਜਸਟਿਸ (ਰਿਟਾ:) ਰਣਜੀਤ ਸਿੰਘ, ਮਨਮੋਹਨ ਸਿੰਘ, ਹਰਦੀਪ ਸਿੰਘ ਚਾਂਦਪੁਰੀ, ਗੁਰਬੀਰ ਸਿੰਘ, ਮਨਰਾਜ ਗਰੇਵਾਲ ਸ਼ਰਮਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ), ਸੁਨੈਨੀ ਗੁਲੇਰੀਆ ਸ਼ਰਮਾ ਤੋਂ ਇਲਾਵਾ ਡਾ. ਐਸ.ਕ ਪੁਨੀਆ, ਜੀ.ਪੀ.ਐਸ ਸਾਹੀ, ਦੀਪਤੀ ਗੁਪਤਾ, ਦੇਵਿਕਾ ਸਿੰਘ, ਰਾਜਵਿੰਦਰ ਸਿੰਘ ਰਾਹੀ, ਸਰਦਾਰਾ ਸਿੰਘ ਚੀਮਾ, ਰਵਨੀਤ ਕੌਰ, ਰੂਪਕਿਰਨ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ | ਸਮਾਰੋਹ ਦੀ ਕਾਰਵਾਈ ਨੂੰ ਲੇਖਿਕਾ ਸ਼ਵੇਤਾ ਮਲਹੋਤਰਾ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਤੇ ਢੁਕਵੀਂ ਸ਼ਬਦਾਵਲੀ ਨਾਲ ਬਾਖੂਬੀ ਨਿਭਾਇਆ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਸੜਕਾਂ ਦੇ ਸੁਧਾਰ ਕਾਰਜਾਂ 'ਚ ਆਈ ਤੇਜ਼ੀ <br/> ਅਗਲੀ ਖ਼ਬਰ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੰਡੀਗੜ੍ਹ ਚੈਪਟਰ ਵਲੋਂ ਜਾਗਰੂਕਤਾ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।