18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਚਿਤਾਵਨੀ ਬੋਰਡਾਂ ਤੇ ਦੀਵਾਰਾਂ 'ਤੇ ਸਲੋਗਨ ਲਿਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਪਿੰਡ ਭਾਂਖਰਪੁਰ ਵਿਖੇ 'ਸਵੱਛ ਭਾਰਤ ਅਭਿਆਨ' <br/>

ਅਜੀਤ ਡੈਸਕ 23-10-2025
ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਕੂੜਾ ਇਕੱਤਰ ਕਰਨ ਲਈ ਬਣਾਏ ਗਏ ਸਾਲਿਡ ਵੇਸਟ ਮੈਨੇਜਮੈਂਟ ਸੈਂਟਰ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਕੇ 'ਸਵੱਛ ਭਾਰਤ ਅਭਿਆਨ' ਦੀ ਫੂਕ ਕੱਢੀ ਜਾ ਰਹੀ ਹੈ | ਪਿੰਡ ਦੇ ਸ਼ਮਸ਼ਾਨਘਾਟ ਨੇੜੇ ਬਣਾਏ ਗਏ ਦੋ ਸਾਲਿਡ ਵੇਸਟ ਮੈਨੇਜਮੈਂਟ ਸੈਂਟਰਾਂ ਦੀ ਹਾਲਤ ਦੇਖ ਕੇ ਜਾਪਦਾ ਹੈ ਕਿ ਇਨ੍ਹਾਂ ਦੀਆਂ ਦੀਵਾਰਾਂ 'ਤੇ ਲਿਖੇ ਗਏ ਰੰਗ-ਬਿਰੰਗੇ ਸਲੋਗਨ ਵੀ ਕੂੜੇ ਦੇ ਢੇਰ ਹੇਠਾਂ ਦਬ ਕੇ ਰਹਿ ਗਏ ਹਨ | ਇੱਥੇ ਹੀ ਬਸ ਨਹੀਂ ਇਥੇ ਪੰਚਾਇਤ ਵਲੋਂ ਚਿਤਾਵਨੀ ਵੀ ਲਿਖੀ ਹੋਈ ਹੈ ਕਿ ਦੀਵਾਰ ਦੇ ਬਾਹਰ ਕੂੜਾ ਸੁੱਟਣ ਵਾਲੇ ਵਿਅਕਤੀ ਨੂੰ 5000 ਰੁ. ਜ਼ੁਰਮਾਨਾ ਲਗਾਇਆ ਜਾਵੇਗਾ, ਪਰ ਇਸ ਦੇ ਬਾਵਜੂਦ ਕਿਸੇ ਵਿਭਾਗ ਜਾਂ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂ ਰਿਹਾ | ਇਹ ਹਾਲ ਪਿੰਡ ਦੀ ਪੁਰਾਣੀ ਪੰਚਾਇਤ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੂੜੇ ਕਰਕੇ ਬਿਮਾਰੀ ਨਾ ਫੈਲੇ, ਇਸ ਲਈ ਪਿੰਡ ਤੋ ਬਾਹਰ ਦੋ ਸਾਲਿਡ ਵੇਸਟ ਮੈਨੇਜਮੈਂਟ ਸੈਂਟਰ ਬਣਾਏ ਗਏ ਹਨ | ਇਥੇ ਕੂੜੇ ਤੋਂ ਖਾਦ ਤਿਆਰ ਕਰਨ ਦੇ ਦਾਅਵੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਹਨ, ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ | ਲੋਕਾਂ ਮੁਤਾਬਕ ਸਫ਼ਾਈ ਕਰਮਚਾਰੀ ਸਾਰੇ ਪਿੰਡ ਦਾ ਕੂੜਾ ਇਥੇ ਡੰਪ ਕਰਦੇ ਹਨ | ਇੱਥੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦੇ ਪ੍ਰਬੰਧ ਤਾਂ ਕੀਤੇ ਗਏ ਹਨ, ਲੇਕਿਨ ਕੂੜਾ ਅੱਡ-ਅੱਡ ਨਹੀਂ ਕੀਤਾ ਜਾਂਦਾ | ਲੋਕਾਂ ਮੁਤਾਬਕ ਸਫ਼ਾਈ ਕਰਮਚਾਰੀ ਹੀ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੰਦੇ ਹਨ ਅਤੇ ਅਕਸਰ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਤੋਂ ਇੱਥੋਂ ਧੂੰਆਂ ਨਿਕਲਦਾ ਸਾਫ਼ ਦਿਖਾਈ ਦਿੰਦਾ ਹੈ, ਜੋ ਅੱਜ ਤੱਕ ਕਿਸੇ ਅਧਿਕਾਰੀ ਦੀ ਨਜ਼ਰ 'ਚ ਨਹੀਂ ਆਇਆ | ਉੱਧਰ ਇਸ ਮਸਲੇ ਬਾਰੇ ਗੱਲ ਕਰਨ 'ਤੇ ਪੰਚਾਇਤ ਅਫ਼ਸਰ ਮਨਦੀਪ ਸਿੰਘ ਦਰਦੀ ਨੇ ਕਿਹਾ ਕਿ ਮੌਕੇ 'ਤੇ ਟੀਮ ਭੇਜ ਕੇ ਜਾਂਚ ਕਰਵਾਈ ਜਾਵੇਗੀ |

ਪਿਛਲੀ ਖ਼ਬਰ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜ਼ੀਰਕਪੁਰ 'ਚ ਸਾਹ ਲੈਣਾ ਹੋਇਆ ਔਖਾ, ਏ. ਕਿਊ. ਆਈ. 983 'ਤੇ ਪਹੁੰਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।