18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜ਼ੀਰਕਪੁਰ 'ਚ ਸਾਹ ਲੈਣਾ ਹੋਇਆ ਔਖਾ, ਏ. ਕਿਊ. ਆਈ. 983 'ਤੇ ਪਹੁੰਚਿਆ <br/>

ਅਜੀਤ ਡੈਸਕ 23-10-2025
ਜ਼ੀਰਕਪੁਰ, 22 ਅਕਤੂਬਰ (ਹੈਪੀ ਪੰਡਵਾਲਾ)-ਇਸ ਵਾਰ 2 ਦਿਨ ਮਨਾਈ ਗਈ ਦੀਵਾਲੀ ਮੌਕੇ ਸ਼ਹਿਰ ਵਾਸੀਆਂ ਨੇ ਲੱਖਾਂ ਰੁ. ਦੇ ਪਟਾਕਿਆਂ ਨੂੰ ਅੱਗ ਲਗਾਈ, ਜਿਸ ਕਾਰਨ ਹਵਾ ਦੀ ਗੁਣਵੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਸ਼ਹਿਰ ਅੰਦਰ ਪ੍ਰਦੂਸ਼ਣ ਨੇ ਹਵਾ ਜ਼ਹਿਰੀਲੀ ਬਣਾ ਦਿੱਤੀ | ਇਸ ਹਾਲਤ 'ਚ ਸ਼ਹਿਰ ਵਾਸੀਆਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਅਤੇ ਲੋਕਾਂ ਨੂੰ ਸਿਹਤ ਸੰਬੰਧੀ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੀਵਾਲੀ ਵਾਲੀ ਰਾਤ ਸ਼ਹਿਰ 'ਚ ਏਅਰ ਕੁਆਲਟੀ ਇੰਡੈਕਸ (ਏ. ਕਿਊ. ਆਈ.) 983 'ਤੇ ਪਹੁੰਚ ਗਿਆ ਸੀ | ਇਸ ਸਥਿਤੀ ਨੇ ਲੋਕਾਂ 'ਚ ਚਿੰਤਾ ਪੈਦਾ ਕਰ ਦਿੱਤੀ ਹੈ | ਸਿਹਤ ਮਾਹਿਰਾਂ ਵਲੋਂ ਵੀ ਲੋਕਾਂ ਨੂੰ ਸਿਹਤ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ ਗਿਆ ਹੈ | ਬਦਲਦੇ ਮੌਸਮ ਕਾਰਨ ਕਈ ਥਾਵਾਂ 'ਤੇ ਪੈ ਰਹੀ ਧੁੰਦ ਅਤੇ ਪ੍ਰਦੂਸ਼ਣ ਦੇ ਸੁਮੇਲ ਨਾਲ ਧੂੰਏਾ ਦੀ ਪਰਤ ਬਣ ਗਈ ਹੈ, ਜਿਸ ਕਾਰਨ ਵਿਜ਼ੀਬਿਲਟੀ 'ਤੇ ਵੀ ਅਸਰ ਪਿਆ ਹੈ | ਦੂਸ਼ਿਤ ਵਾਤਾਵਰਨ ਨਾਲ ਖੰਘ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿਹਤ ਮਾਹਿਰਾਂ ਵਲੋਂ ਵੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਕੀਤੀ ਜਾਵੇ | ਹਵਾ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਖ਼ੁਦ ਨੂੰ ਬਚਾਉਣ ਲਈ ਹਰ ਕਿਸੇ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹਵਾ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲੇ ਅਮਲ 'ਚ ਲਿਆਉਣੇ ਚਾਹੀਦੇ ਹਨ ਕਿਉਂਕਿ ਪਹਿਲਾਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਕਿ ਏ. ਕਿਊ. ਆਈ. ਇੰਨੇ ਉੱਚੇ ਪੱਧਰ 'ਤੇ ਪਹੁੰਚਿਆ ਹੋਵੇ |

ਪਿਛਲੀ ਖ਼ਬਰ ਚਿਤਾਵਨੀ ਬੋਰਡਾਂ ਤੇ ਦੀਵਾਰਾਂ 'ਤੇ ਸਲੋਗਨ ਲਿਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਪਿੰਡ ਭਾਂਖਰਪੁਰ ਵਿਖੇ 'ਸਵੱਛ ਭਾਰਤ ਅ... ਅਗਲੀ ਖ਼ਬਰ ਪਿੰਡ ਕਕਰਾਲੀ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਗਏ ਦੋ ਵਿਅਕਤੀਆਂ 'ਤੇ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।