28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਕਾਰਬਨ-ਮੁਕਤ ਸ਼ਹਿਰ ਬਣਾਉਣ ਵੱਲ ਵੱਡੀ ਪਹਿਲ, 328 ਹੋਰ ਇਲੈਕਟਿ੍ਕ ਬੱਸਾਂ ਦਾ ਮਿਲਿਆ ਤੋਹਫ਼ਾ <br/>

ਚੰਡੀਗੜ੍ਹ ਨੂੰ ਪੀਐਮ-ਈ-ਬੱਸ ਸੇਵਾ ਯੋਜਨਾ ਤਹਿਤ 328 ਇਲੈਕਟਿ੍ਕ ਬੱਸਾਂ | <br/> 24-10-2025
ਚੰਡੀਗੜ੍ਹ, 23 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਕਾਰਬਨ-ਮੁਕਤ ਤੇ ਵਾਤਾਵਰਨ ਅਨੁਕੂਲ ਸ਼ਹਿਰ ਬਣਾਉਣ ਦੇ ਮਕਸਦ ਵੱਲ ਵੱਡਾ ਕਦਮ ਚੁੱਕਦਿਆਂ, ਕੇਂਦਰ ਸਰਕਾਰ ਵਲੋਂ 'ਪੀ.ਐੱਮ. ਈ-ਬੱਸ ਸੇਵਾ ਯੋਜਨਾ' ਦੇ ਤਹਿਤ ਸ਼ਹਿਰ ਲਈ 328 ਹੋਰ ਬਿਜਲੀ ਬੱਸਾਂ ਦੀ ਮਨਜ਼ੂਰੀ ਦਿੱਤੀ ਗਈ ਹੈ | ਇਸ ਨਾਲ ਚੰਡੀਗੜ੍ਹ ਲਈ ਕੁੱਲ 428 ਈ-ਬੱਸਾਂ ਦੀ ਮਨਜ਼ੂਰੀ ਮਿਲ ਗਈ ਹੈ, ਜੋ ਸ਼ਹਿਰ ਦੀ ਪਬਲਿਕ ਟਰਾਂਸਪੋਰਟ ਪ੍ਰਣਾਲੀ 'ਚ ਇਤਿਹਾਸਕ ਬਦਲਾਅ ਲਿਆਵੇਗੀ | ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਮਹੱਤਵਪੂਰਨ ਫ਼ੈਸਲੇ ਲਈ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਚੰਡੀਗੜ੍ਹ ਨੂੰ ਆਧੁਨਿਕ, ਸਾਫ਼-ਸੁਥਰੇ ਅਤੇ ਵਾਤਾਵਰਨ ਤੌਰ 'ਤੇ ਟਿਕਾਊ ਟਰਾਂਸਪੋਰਟ ਸਿਸਟਮ ਵੱਲ ਲੈ ਜਾਵੇਗਾ | ਰਾਜਪਾਲ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੇਂਦਰੀ ਮੰਤਰਾਲੇ ਨਾਲ ਨਿਰੰਤਰ ਸੰਪਰਕ ਅਤੇ ਸਹਿਯੋਗ ਦੇ ਨਤੀਜੇ ਵਜੋਂ ਇਹ ਮਨਜ਼ੂਰੀ ਮਿਲੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਸ਼ਹਿਰ ਦੇ ਪੂਰੇ ਬੱਸ ਬੇੜੇ ਨੂੰ ਚਰਣਬੱਧ ਢੰਗ ਨਾਲ ਬਿਜਲੀ ਬੱਸਾਂ 'ਚ ਤਬਦੀਲ ਕਰਨਾ ਹੈ ਤਾਂ ਜੋ ਚੰਡੀਗੜ੍ਹ ਜਲਦੀ ਹੀ ਕਾਰਬਨ-ਫ਼੍ਰੀ ਸ਼ਹਿਰ ਬਣ ਸਕੇ | ਰਾਜਪਾਲ ਕਟਾਰੀਆ ਨੇ ਕਿਹਾ ਕਿ ਇਸ ਪਹਿਲ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟੇਗਾ, ਸਗੋਂ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਹੋਰ ਸੁਚਾਰੂ ਅਤੇ ਸੁਵਿਧਾਜਨਕ ਬਣੇਗੀ | ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਚੰਡੀਗੜ੍ਹ ਦੀ ਵਾਧੂ ਮੰਗ ਨੂੰ ਮਨਜ਼ੂਰੀ ਦਿੱਤਾ ਜਾਣਾ ਸ਼ਹਿਰ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ | ਉਨ੍ਹਾਂ ਨੇ ਪਹਿਲਾਂ ਮਨਜ਼ੂਰ ਕੀਤੀਆਂ 100 ਬਿਜਲੀ ਬੱਸਾਂ ਲਈ ਮਾਤਰਾ ਦੀ ਪੁਸ਼ਟੀ ਪੱਤਰ (ਐੱਲ.ਓ.ਸੀ.ਕਿਯੂ.) ਅਤੇ ਅਵਾਰਡ ਪੱਤਰ (ਐੱਲ.ਓ.ਏ.) ਜਾਰੀ ਕਰਨ ਲਈ ਕੇਂਦਰੀ ਮੰਤਰਾਲੇ ਅਤੇ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟੇਡ (ਸੀ.ਈ.ਐੱਸ.ਐੱਲ.) ਵਲੋਂ ਦਿੱਤੇ ਗਏ ਸਹਿਯੋਗ ਦੀ ਵੀ ਸਰਾਹਨਾ ਕੀਤੀ | ਇਸ ਨਾਲ ਪ੍ਰੋਜੈਕਟ ਦੇ ਸਮੇਂ-ਸਿਰ ਪੂਰਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ | ਰਾਜਪਾਲ ਕਟਾਰੀਆ ਨੇ ਆਖ਼ਰ 'ਚ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਸਥਿਰ ਅਤੇ ਸਮਰੱਥ ਸ਼ਹਿਰੀ ਵਿਕਾਸ ਦੀ ਦਿਸ਼ਾ 'ਚ ਵਚਨਬੱਧ

ਪਿਛਲੀ ਖ਼ਬਰ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਸਰਕਾਰ ਕਰ ਰਹੀ ਕਿਸਾਨ ਹੱਕ ਦੇ ਕੰਮ- ਮੁੱਖ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।