28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 24-10-2025
ਚੰਡੀਗੜ੍ਹ, 23 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਰੋਡਵੇਜ਼ ਪਨਬੱਸ, ਪੀ. ਆਰ. ਟੀ. ਸੀ ਮੁਲਾਜ਼ਮਾਂ ਵਲੋਂ ਕਿਲੋਮੀਟਰ ਸਕੀਮ ਤਹਿਤ ਟੈਂਡਰ ਦੇ ਸਬੰਧੀ 'ਚ ਅਤੇ ਆਪਣੀਆਂ ਮੰਗਾਂ ਪ੍ਰਤੀ ਚੰਡੀਗੜ੍ਹ ਡੀਪੂ ਅਤੇ ਸਥਾਨਕ ਬੱਸਾਂ ਅੱਡਾ ਸੈਕਟਰ-43 ਵਿਖੇ ਰੋਸ ਪ੍ਰਗਟਾਇਆ ਗਿਆ | ਆਗੂਆਂ ਨੇ ਇਸ ਮੌਕੇ 'ਤੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ, ਪੰਜਾਬ ਦੇ ਟਰਾਂਸਪੋਰਟ ਮੰਤਰੀ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਨਾਲ ਤਕਰੀਬਨ 50 ਤੋਂ ਵੱਧ ਮੀਟਿੰਗਾਂ ਕੀਤੀਆਂ ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ ਇਸ ਮੌਕੇ 'ਤੇ ਯੂਨੀਅਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਸੈਕਟਰ-43 ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਯੂਨੀਅਨ ਦੇ ਸੱਦੇ 'ਤੇ ਦੋ ਘੰਟੇ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਦਾ ਨਿਪਟਾਰਾ ਤੇ ਮੁਲਾਜ਼ਮਾਂ 'ਤੇ ਕੀਤਾ ਜਾ ਰਿਹਾ ਸ਼ੋਸ਼ਣ ਨਾ ਰੋਕਿਆ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸੇ ਦੌਰਾਨ ਸਥਾਨਕ ਬੱਸ ਸਟੈਂਡ ਸਵਾਰੀਆਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਪੰਜਾਬ ਰੋਡਵੇਜ਼ ਪਨ ਬੱਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਚੰਡੀਗੜ੍ਹ ਡੀਪੂ ਦੇ ਆਗੂਆਂ ਨੇ ਕਿਹਾ ਕਿ ਪੀ.ਆਰ.ਟੀ.ਸੀ ਚੰਡੀਗੜ੍ਹ ਡੀਪੂ ਵਿਚ ਕੁੱਝ ਕਰਮਚਾਰੀਆਂ ਦੇ ਅਸੀਂ ਮੈਨੇਜਮੈਂਟ ਨੂੰ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਨੁਮਾਇੰਦੇ ਚੇਅਰਮੈਨ ਨੂੰ ਕਰੱਪਸ਼ਨ ਕਰਨ ਦੇ ਸਿੱਧੇ ਸਬੂਤ ਦੇ ਚੁੱਕੇ ਹਾਂ ਪਰੰਤੂ ਫੇਰ ਵੀ ਉਨ੍ਹਾਂ ਕਰਮਚਾਰੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ | ਇੱਥੇ ਹੀ ਬੱਸ ਨਹੀਂ ਇਹਨਾਂ ਨੂੰ ਦੁਬਾਰਾ ਫਿਰ ਲਾਹੇਵੰਦ ਸੀਟਾਂ ਤੇ ਲਗਾ ਦਿੱਤਾ ਗਿਆ | ਇਕ ਪਾਸੇ ਤਾਂ ਪੂਰੇ ਪੰਜਾਬ ਵਿਚ ਮਹਿਕਮੇ ਨੂੰ ਪ੍ਰਾਈਵੇਟ ਕਰਨ ਦੇ ਇਰਾਦੇ ਲਈ ਪਾਈਆਂ ਜਾ ਰਹੀਆਂ ਕਿੱਲੋਮੀਟਰ ਬੱਸਾਂ ਦਾ ਪੂਰੇ ਪੰਜਾਬ ਵਿਚ ਵਿਰੋਧ ਕਰਨ ਲਈ ਦੋ ਘੰਟੇ ਪੰਜਾਬ ਭਰ ਦੇ ਬੱਸ ਸਟੈਂਡ ਅਤੇ ਨਾਲ ਲੱਗਦੇ ਚੌਂਕ ਬੰਦ ਕਰਕੇ ਵਿਰੋਧ ਕੀਤਾ ਗਿਆ ਦੂਜੇ ਪਾਸੇ ਚੰਡੀਗੜ੍ਹ ਪੀ.ਆਰ.ਟੀ.ਸੀ ਦਾ ਡੀਪੂ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਦੇ ਖ਼ਿਲਾਫ਼ ਅੱਜ ਸਵੇਰ ਤੋਂ ਹੀ ਬੰਦ ਹੋਇਆ ਪਿਆ ਹੈ | ਜਨਰਲ ਸਕੱਤਰ ਚਮਕੌਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਕੁਲਜੀਤ ਸਿੰਘ ਅਤੇ ਹੋਰ ਆਗੂਆਂ ਨੇ ਦੋਸ਼ ਲਾਉਂਦੇ ਹੋਏ ਇਹ ਵੀ ਕਿਹਾ ਕਿ ਚੰਡੀਗੜ੍ਹ ਡੀਪੂ ਪੰਜਾਬ ਦਾ ਇਕਲੌਤਾ ਡੀਪੂ ਹੈ ਜਿਸ ਵਿਚ ਵਰਕਸ਼ਾਪ ਵਿਚੋਂ ਬੱਸ ਕੱਢ ਕੇ ਇੱਕ ਪਾਸੇ 7:5 ਕਿਲੋਮੀਟਰ ਸਫ਼ਰ ਤਹਿ ਕਰਕੇ ਡਰਾਈਵਰ ਕੰਡਕਟਰ ਨੂੰ ਡਿਊਟੀ ਸਟਾਰਟ ਕਰਨ ਲਈ

ਪਿਛਲੀ ਖ਼ਬਰ ਚੰਡੀਗੜ੍ਹ 'ਚ 3 ਰੋਜ਼ਾ 9ਵਾਂ ਮਿਲਟਰੀ ਲਿਟਰੇਚਰ ਫ਼ੈਸਟੀਵਲ 7 ਤੋਂ- ਲੈਟ. ਜਨਰਲ ਟੀ. ਐੱਸ. ਸ਼ੇਰਗਿੱਲ <br/> ਅਗਲੀ ਖ਼ਬਰ ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਕਾਰਬਨ-ਮੁਕਤ ਸ਼ਹਿਰ ਬਣਾਉਣ ਵੱਲ ਵੱਡੀ ਪਹਿਲ, 328 ਹੋਰ ਇਲੈਕਟਿ੍ਕ ਬੱਸਾਂ ਦਾ ਮਿਲਿਆ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।