ਫਾਰਮਟਨ ਫੂਡਜ਼ ਨੇ ਕਿਸਾਨਾਂ ਨਾਲ ਮਿਲਕੇ ਫਰੋਜ਼ਨ ਪਟਾਟੋ ਪ੍ਰੋਜੈਕਟ ਨੂੰ ਦਿੱਤੀ ਨਵੀਂ ਰਫ਼ਤਾਰ <br/>
ਅਜੀਤ ਡੈਸਕ
24-10-2025
ਫਾਰਮਟਨ ਇਸ ਸਮੇਂ ਪੰਜਾਬ ਭਰ ਦੇ 350 ਤੋਂ ਵੱਧ ਕਿਸਾਨਾਂ ਨਾਲ ਮਿਲਕੇ ਕੰਮ ਕਰ ਰਹੀ ਹੈ¢ ਕੰਪਨੀ ਦਾ ਕਾਂਟ੍ਰੈਕਟ ਫਾਰਮਿੰਗ ਤੇ ਖੁੱਲ੍ਹੀ ਖਰੀਦ ਪ੍ਰਣਾਲੀ (ਓਪਨ ਪ੍ਰੋਕਯੋਰਮੈਂਟ ਮਾਡਲ) ਕਿਸਾਨਾਂ ਨੂੰ ਪੱਕੀ ਖਰੀਦ ਕੀਮਤ (ਬਾਇ-ਬੈਕ ਪ੍ਰਾਈਸ) ਨਾਲ-ਨਾਲ ਖੁੱਲ੍ਹੇ ਬਾਜ਼ਾਰ ਵਿਚ ਵਧੀਆ ਕੀਮਤ ਹਾਸਲ ਕਰਨ ਦਾ ਮÏਕਾ ਵੀ ਦਿੰਦੀ ਹੈ¢ ਕੰਪਨੀ ਦਾ ਜੀ0 ਤੋਂ ਜੀ3 ਤੱਕ ਦਾ ਬੀਜ ਉਤਪਾਦਨ ਮਾਡਲ ਕਿਸਾਨਾਂ ਨੂੰ ਜੋਖ਼ਮ-ਮੁਕਤ ਖੇਤੀ ਦਾ ਭਰੋਸਾ ਦਿੰਦਾ ਹੈ¢ ਇਸ ਮਾਡਲ ਅਧੀਨ ਕਿਸਾਨਾਂ ਨੂੰ ਤਕਨੀਕੀ ਮੱਦਦ, ਖੇਤੀਬਾੜੀ ਵਿਗਿਆਨ (ਐਗਰੋਨੋਮੀ) ਸਹਾਇਤਾ ਅਤੇ ਬੀਜਾਈ ਤੋਂ ਲੈ ਕੇ ਕਟਾਈ ਤੱਕ ਨਿਯਮਤ ਖੇਤਰੀ ਦੌਰੇ ਪ੍ਰਦਾਨ ਕੀਤੇ ਜਾਂਦੇ ਹਨ¢ ਫਾਰਮਟਨ ਫੂਡਜ਼ ਪ੍ਰਾ. ਲਿ. ਦੇ ਪ੍ਰਬੰਧ ਨਿਰਦੇਸ਼ਕ ਰਮੇਸ਼ਭਾਈ ਮਾਲੀ ਨੇ ਕਿਹਾ ਪੰਜਾਬ ਸਾਡੇ ਆਉਣ ਵਾਲੇ ਗੁਜਰਾਤ ਪਲਾਂਟ ਦੀ ਰੀੜ੍ਹ ਦੀ ਹੱਡੀ ਹੈ | ਰਾਜ ਦੇ ਕਿਸਾਨਾਂ ਨਾਲ ਇਹ ਸਾਂਝ ਨਾਂ ਕੇਵਲ ਉੱਚ ਗੁਣਵੱਤਾ ਵਾਲਾ ਆਲੂ ਉਤਪਾਦਨ ਯਕੀਨੀ ਬਣਾਏਗੀ, ਸਗੋਂ ਸਥਾਨਕ ਕਿਸਾਨਾਂ ਨੂੰ ਗਿਆਨ, ਆਮਦਨ ਦੀ ਸਥਿਰਤਾ ਅਤੇ ਖੇਤੀਬਾੜੀ ਨਵੀਨਤਾ ਦੇ ਨਵੇਂ ਮÏਕੇ ਵੀ ਪ੍ਰਦਾਨ ਕਰੇਗੀ¢