ਜਲੰਧਰ, 23 ਅਕਤੂਬਰ (ਅ. ਬ.)ਪੰਚਕੂਲਾ ਹÏਲੀ-ਹÏਲੀ ਉੱਤਰੀ ਭਾਰਤ ਦੇ ਸਭ ਤੋਂ ਉਮੀਦਵਰ ਰੀਅਲ ਐਸਟੇਟ ਹੱਬ ਵਜੋਂ ਉੱਭਰ ਰਿਹਾ ਹੈ¢ ਇੱਥੇ ਡਿਵੈਲਪਰ ਪਲਾਟਿਡ ਡਿਵੈਲਪਮੈਂਟ ਅਤੇ ਟਾਊਨਸ਼ਿਪ ਪ੍ਰੋਜੈਕਟਾਂ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੇ ਹਨ¢ ਵਧੀਆ ਇਨਫ੍ਰਾਸਟਰਕਚਰ, ਕੁਦਰਤੀ ਮਾਹÏਲ ਤੇ ਖਰੀਦਦਾਰਾਂ ਦੇ ਵੱਧਦੇ ਰੁਝਾਨ ਦੇ ਕਾਰਨ ਇਹ ਸ਼ਹਿਰ ਚੰਡੀਗੜ੍ਹ ਦੇ ਨੇੜੇ ਸੰਤੁਲਿਤ ਜੀਵਨਸ਼ੈਲੀ ਚਾਹੁਣ ਵਾਲਿਆਂ ਲਈ ਤੇਜ਼ੀ ਨਾਲ ਪਸੰਦੀਦਾ ਚੋਣ ਬਣਦਾ ਜਾ ਰਿਹਾ ਹੈ¢ ਟ੍ਰਾਈਡੈਂਟ ਰੀਅਲਟੀ ਅਤੇ ਡੀ. ਐੱਲ. ਐੱਫ. ਵਰਗੇ ਡਿਵੈਲਪਰ ਪੰਚਕੂਲਾ ਦੇ ਨਜ਼ਾਰੇ ਨੂੰ ਨਵਾਂ ਰੂਪ ਦੇਣ ਵਿਚ ਅਗਵਾਈ ਕਰ ਰਹੇ ਹਨ¢ ਟ੍ਰਾਈਡੈਂਟ ਰੀਅਲਟੀ ਦੀ ਆਉਣ ਵਾਲੀ ਟਾਊਨਸ਼ਿਪ ਟ੍ਰਾਈਡੈਂਟ ਹਿਲਜ਼ ਸ਼ਿਵਾਲਿਕ ਪਹਾੜੀ ਲੜੀ ਦੇ ਪੈਰਾਂ ਹੇਠਾਂ ਲਗਪਗ 200 ਏਕੜ ਵਿਚ ਫੈਲੀ ਹੋਈ ਹੈ¢ ਇਹ ਪ੍ਰੋਜੈਕਟ ਆਧੁਨਿਕ ਸੁਵਿਧਾਵਾਂ ਤੇ ਹਰੇ-ਭਰੇ ਦਿ੍ਸ਼ਾਂ ਦੇ ਮਿਲਾਪ ਨਾਲ ਇਕ ਸ਼ਾਨਦਾਰ ਜੀਵਨਸ਼ੈਲੀ ਪੇਸ਼ ਕਰਦਾ ਹੈ, ਜੋ ਲਾਈਫਸਟਾਈਲ-ਕੇਂਦਰਿਤ ਘਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਦਾ ਹੈ¢ ਟ੍ਰਾਈਡੈਂਟ ਰੀਅਲਟੀ ਦੇ ਸੀ.ਈ.ਓ. ਪਰਵਿੰਦਰ ਸਿੰਘ ਨੇ ਕਿਹਾ ਕਿ ਪੰਚਕੂਲਾ ਹੁਣ ਪਲਾਟਿਡ ਡਿਵੈਲਪਮੈਂਟ ਅਤੇ ਟਾਊਨਸ਼ਿਪਾਂ ਲਈ ਇਕ ਮੁੱਖ ਮੰਜ਼ਿਲ ਵਜੋਂ ਉਭਰ ਰਿਹਾ ਹੈ, ਕਿਉਂਕਿ ਇੱਥੇ ਕਨੈਕਟਿਵਿਟੀ, ਕੁਦਰਤੀ ਸੁੰਦਰਤਾ ਤੇ ਯੋਜਨਾਬੱਧ ਇਨਫ੍ਰਾਸਟਰਕਚਰ ਦਾ ਸ਼ਾਨਦਾਰ ਸੰਤੁਲਨ ਹੈ¢ ਅੱਜ ਕੱਲ੍ਹ ਖਰੀਦਦਾਰ ਉਹ ਘਰ ਚਾਹੁੰਦੇ ਹਨ ਜਿੱਥੇ ਉਹ ਆਪਣੀ ਪਸੰਦ ਅਨੁਸਾਰ ਸਪੇਸ ਨੂੰ ਡਿਜ਼ਾਈਨ ਕਰ ਸਕਣ ਤੇ ਕਮਿਊਨਿਟੀ-ਅਧਾਰਤ ਜੀਵਨਸ਼ੈਲੀ ਦਾ ਅਨੰਦ ਲੈ ਸਕਣ¢