28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਨਿੱਝਰ ਚੌਕ ਤੋਂ ਲੈ ਕੇ ਸੈਂਟਰਲ ਬੈਂਕ ਤੱਕ ਸੜਕ ਦੇ ਕੰਮ ਨੂੰ ਬੇਵਜ੍ਹਾ ਲਟਕਾਇਆ ਜਾ ਰਿਹੈ- ਮਿਹਰ ਕੌਰ <br/>

ਅਜੀਤ ਡੈਸਕ 24-10-2025
ਖਰੜ, 23 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ. 15 ਤੋਂ ਕੌਂਸਲਰ ਮਿਹਰ ਕੌਰ ਨੇ ਨਿੱਝਰ ਚੌਕ ਤੋਂ ਲੈ ਕੇ ਸੈਂਟਰਲ ਬੈਂਕ ਤੱਕ ਸੜਕ 'ਤੇ ਪ੍ਰੀਮਿਕਸ ਪਾਉਣ ਤੋਂ ਪਹਿਲਾਂ ਸੀਵਰੇਜ ਦੇ ਗਟਰਾਂ ਦੇ ਢੱਕਣ ਬਾਹਰ ਕੱਢਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਦੀ ਮੰਗ ਕਰਦਿਆਂ ਆਖਿਆ ਕਿ ਸੜਕ ਬਣਾਉਣ ਦਾ ਕੰਮ ਬੇਵਜ੍ਹਾ ਲਟਕਾਇਆ ਜਾ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਨਗਰ ਕੌਂਸਲ ਵਲੋਂ ਨਿੱਝਰ ਮੋੜ ਤੋਂ ਲੈ ਕੇ ਬਰਿਆਲੀ ਤੱਕ ਵੱਡੀ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਕਾਰਨ ਸੜਕ ਪੁੱਟੀ ਗਈ ਸੀ | ਉਨ੍ਹਾਂ ਕਿਹਾ ਕਿ ਨਿੱਝਰ ਮੋੜ ਤੋਂ ਲੈ ਕੇ ਮਾਡਲ ਟਾਊਨ ਤੱਕ ਸੜਕ 'ਤੇ ਪ੍ਰੀਮਿਕਸ ਪਾਉਣ ਤੋਂ ਪਹਿਲਾਂ ਬਰਸਾਤੀ ਪਾਣੀ ਕੱਢਣ ਲਈ ਪਾਈਪਾਂ ਦੀਆਂ ਬ੍ਰਾਂਚਾਂ ਅਤੇ ਸੀਵਰੇਜ ਢੱਕਣ ਬਾਹਰ ਕੱਢਣੇ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਜੇਕਰ ਸੀਵਰੇਜ ਦੇ ਢੱਕਣ ਬਾਹਰ ਨਹੀਂ ਕੱਢੇ ਜਾਂਦੇ ਅਤੇ ਪਾਈਪਾਂ ਨਹੀਂ ਪਾਈਆਂ ਜਾਂਦੀਆਂ ਤਾਂ ਪ੍ਰੀਮਿਕਸ ਪਾਉਣ ਤੋਂ ਬਾਅਦ ਫਿਰ ਤੋਂ ਸੜਕ ਪੁੱਟਣੀ ਪਵੇਗੀ | ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰੇਸ਼ਾਨੀ ਦੋ ਪਹੀਆ ਵਾਹਨਾਂ ਵਾਲਿਆਂ, ਪੈਦਲ ਚੱਲਣ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਹੋ ਰਹੀ ਹੈ | ਇਸ ਸੜਕ 'ਤੇ ਗੱਡੀਆਂ ਚੱਲਣ ਨਾਲ ਜੋ ਧੂੜ- ਮਿੱਟੀ ਉੱਡਦੀ ਹੈ, ਉਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਦੋ ਪਹੀਆ ਵਾਹਨ ਚਾਲਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਕੱਪੜੇ ਮਿੱਟੀ ਨਾਲ ਭਰ ਜਾਂਦੇ ਹਨ | ਉਨ੍ਹਾਂ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਤੋਂ ਜਲਦ ਤੋਂ ਜਲਦ ਸੜਕ ਬਣਾਉਣ ਦੀ ਮੰਗ ਕੀਤੀ |
23 ਐਮਓਐਚ 19
ਕੌਂਸਲਰ ਮਿਹਰ ਕੌਰ |


ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਜ਼ੀਰਕਪੁਰ ਵਿਖੇ ਭਾਈ ਦੂਜ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪੰਚਕੂਲਾ ਨੂੰ ਕੌਸ਼ਲਿਆ ਡੈਮ 'ਚ ਜਲਦੀ ਮਿਲੇਗੀ ਪੇਯਜਲ ਸਪਲਾਈ- ਨਾਇਬ ਸਿੰਘ ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।