15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਤੇ ਰੂ-ਬ-ਰੂ ਸਮਾਗਮ ਅੱਜ

ਅਜੀਤ ਡੈਸਕ 02-11-2025
ਖਰੜ, 1 ਨਵੰਬਰ (ਜੰਡਪੁਰੀ)-ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਤੇ ਰੂ-ਬ-ਰੂ ਸਮਾਗਮ ਅੱਜ 2 ਨਵੰਬਰ ਨੂੰ ਖ਼ਾਲਸਾ ਸਕੂਲ ਖਰੜ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ ਤੇ ਮਨਮੋਹਨ ਸਿੰਘ ਦਾਊਾ ਨੇ ਦੱਸਿਆ ਕਿ ਇਸ ਸਮਾਗਮ 'ਚ ਰਾਬਿੰਦਰ ਸਿੰਘ ਰੱਬੀ ਨੂੰ ਹਾਜ਼ਰੀਨਾਂ ਦੇ ਰੂ-ਬ-ਰੂ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਬਿੰਦਰ ਸਿੰਘ ਰੱਬੀ ਹੁਣ ਤੱਕ ਪੰਜ ਕਿਤਾਬਾਂ ਲਿਖਣ ਦੇ ਨਾਲ-ਨਾਲ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਜ਼ਿਲ੍ਹਾ ਰੋਪੜ ਦੇ ਕੋਆਰਡੀਨੇਟਰ ਹਨ | ਇਸ ਤੋਂ ਇਲਾਵਾ ਉਹ ਕਰੀਬ 1 ਦਰਜਨ ਕਿਤਾਬਾਂ ਦੇ ਰੀਵਿਊਕਾਰ ਹੋਣ ਸਮੇਤ ਦਰਜਨਾਂ ਸੈਮੀਨਾਰਾਂ ਤੇ ਗੋਸ਼ਟੀਆਂ 'ਚ ਵੀ ਹਿੱਸਾ ਲੈ ਚੁੱਕੇ ਹਨ | ਉਹ ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਲਈ ਵੀ ਅਨੇਕਾਂ ਉਪਰਾਲਾ ਕਰ ਰਹੇ ਹਨ, ਜਦਕਿ ਸਿੱਖਿਆ ਦੇ ਖੇਤਰ 'ਚ ਉਹ ਲੰਮੇ ਸਮੇਂ ਤੋਂ ਬਤੌਰ ਸਕੂਲ ਲੈਕਚਰਾਰ ਸੇਵਾਵਾਂ ਨਿਭਾਅ ਰਹੇ ਹਨ | ਜਸਪਾਲ ਜੱਸੀ ਨੇ ਅੱਗੇ ਦੱਸਿਆ ਕਿ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਕੌਂਸਲਰ ਜਸਵੀਰ ਸਿੰਘ ਰਾਣਾ ਹਾਜ਼ਰੀ ਭਰਨਗੇ | ਇਸ ਮੌਕੇ ਵੱਖ-ਵੱਖ ਸਾਹਿਤਕਾਰ ਆਪੋ-ਆਪਣੀਆਂ ਰਚਨਾਵਾਂ ਵੀ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ |

ਪਿਛਲੀ ਖ਼ਬਰ ਬਾਸਕਟਬਾਲ ਦੇ ਫਸਵੇਂ ਫਾਈਨਲ 'ਚ ਲੁਧਿਆਣਾ ਨੂੰ ਹਰਾ ਕੇ ਮੇਜ਼ਬਾਨ ਮੁਹਾਲੀ ਦੀਆਂ ਕੁੜੀਆਂ ਰਾਜ ਚੈਂਪੀਅਨ ਬਣੀਆਂ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸ਼ੁਰੂ ਹੋਈ ਸਦਭਾਵਨਾ ਯਾਤਰਾ ਭਲਕੇ ਚੰਡੀਗੜ੍ਹ ਪੁੱਜੇਗੀ : ਪੰਦਰੀਨਾਥ ਬੋਕਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।