15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਇਕ ਮਹੀਨੇ ਬਾਅਦ ਪਿੰਡ ਖੇੜੀ ਗੁੱਜਰਾਂ ਪਹੁੰਚਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ <br/>

ਪਿੰਡ ਖੇੜੀ ਗੁੱਜਰਾਂ ਨੇੜੇ ਖੁੱਲ੍ਹੇ ਅਸਮਾਨ ਹੇਠ ਸੁਕਾਈ ਜਾ ਰਹੀ ਗਿੱਲੀ ਫ਼ੀਡਨੁਮਾ ਵਸਤੂ | (ਸੱਜੇ) ਪਿੰਡ ਖੇੜੀ ਗੁੱਜਰਾਂ ਵਿਖੇ ਜਾਂਚ ਕਰਨ ਲਈ ਪਹੁੰਚੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਨਾਲ ਮੌਜੂਦ ਪਿੰਡ ਵਾਸੀ | ਤਸਵੀਰਾਂ : ਗੁਰਮੀਤ ਸਿੰਘ <br/> 02-11-2025
ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਇਥੋਂ ਦੇ ਪਿੰਡ ਖੇੜੀ ਗੁੱਜਰਾਂ ਦੇ ਵਸਨੀਕ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ | ਪਿੰਡ ਨੇੜੇ ਕਿਸੇ ਫੈਕਟਰੀ ਦੀ ਰਹਿੰਦ-ਖੂਹੰਦ ਨੂੰ ਖੁੱਲ੍ਹੇ ਅਸਮਾਨ ਹੇਠ ਸੱੁਟ ਕੇ ਸੁਕਾਇਆ ਜਾ ਰਿਹਾ ਹੈ, ਜਿਸ ਕਾਰਨ ਭਿਆਨਕ ਬਦਬੂ ਅਤੇ ਮੱਖੀਆਂ-ਮੱਛਰਾਂ ਦੀ ਭਰਮਾਰ ਨੇ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ ਅਤੇ ਮਾਮਲਾ ਅਖ਼ਬਾਰਾਂ 'ਚ ਵੀ ਪ੍ਰਕਾਸ਼ਿਤ ਹੋਇਆ ਸੀ, ਪਰ ਅੱਜ 31 ਅਕਤੂਬਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨੀਂਦ ਤੋਂ ਜਾਗੇ ਅਤੇ ਪਿੰਡ ਦਾ ਦੌਰਾ ਕਰਨ ਲਏ ਪਹੁੰਚੇ | ਇਸ ਮੌਕੇ ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ, ਪਰ ਡੇਰਾਬੱਸੀ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਹੀ ਨਹੀਂ ਹੈ | ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਿਹਰਬਾਨੀ ਸਦਕਾ ਡੇਰਾਬੱਸੀ ਖੇਤਰ ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ ਅਤੇ ਇਹ ਖੇਤਰ ਕੈਂਸਰ ਦੀ ਲਪੇਟ 'ਚ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਨੂੰ ਕਿਸੇ ਪਾਸੇ ਪ੍ਰਦੂਸ਼ਣ ਫੈਲਿਆ ਦਿਖਾਈ ਹੀ ਨਹੀਂ ਦਿੰਦਾ, ਜਦਕਿ ਐੱਨ. ਜੀ. ਟੀ. ਵਲੋਂ ਡੇਰਾਬੱਸੀ ਖੇਤਰ ਦੀਆਂ 3 ਦਰਜਨ ਦੇ ਕਰੀਬ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ | ਇਸ ਤੋਂ ਇਲਾਵਾ ਡੇਰਾਬੱਸੀ ਦੀ ਇਕ ਕੈਮੀਕਲ ਫੈਕਟਰੀ ਨੂੰ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਕਰੋੜਾਂ ਰੁ. ਦਾ ਜੁਰਮਾਨਾ ਵੀ ਹੋ ਚੁੱਕਾ ਹੈ | ਪਿੰਡ ਵਾਸੀਆਂ ਨੇ ਮੌਕੇ ਦੇ ਹਾਲਾਤ ਦਿਖਾਉਂਦੇ ਹੋਏ ਕਿਹਾ ਕਿ ਖੁੱਲ੍ਹੇ 'ਚ ਸੁੱਟੀ ਫ਼ੀਡ ਵਰਗੀ ਵਸਤੂ ਕਰਕੇ ਹਵਾ ਦੀ ਕੁਆਲਿਟੀ ਵੀ ਵਿਗੜ ਚੁੱਕੀ ਹੈ | ਵਿਭਾਗ ਦੀ ਲੇਟ ਲਤੀਫ਼ੀ ਨੂੰ ਦੇਖ਼ ਕੇ ਜਾਪਦਾ ਹੈ ਕਿ ਇਹ ਸਭ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਦੇ ਚਲਦਿਆਂ ਇਕ ਮਹੀਨੇ ਬਾਅਦ ਅਧਿਕਾਰੀ ਸਿਰਫ਼ ਦੌਰਾ ਕਰਨ ਲਈ ਹੀ ਪਹੁੰਚੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਮਾਤਰਾ 'ਚ ਗਿੱਲੀ ਫੀਡ ਵਰਗੀ ਵਸਤੂ ਟਰੈਕਟਰ-ਟਰਾਲੀਆਂ ਤੇ ਗੱਡੀਆਂ ਰਾਹੀਂ ਲਿਆ ਕੇ ਪਿੰਡ ਨੇੜੇ ਖੁੱਲ੍ਹੇ 'ਚ ਸੁੱਟੀ ਜਾ ਰਹੀ ਹੈ | ਇਹ ਵਸਤੂ ਸੜਕਾਂ 'ਤੇ ਖਿਲਰਣ ਕਾਰਨ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਡੇਰਾਬੱਸੀ ਖੇਤਰ ਪਹਿਲਾਂ ਹੀ ਉਦਯੋਗਿਕ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ | ਫੈਕਟਰੀਆਂ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਹਵਾ, ਪਾਣੀ ਤੇ ਮਿੱਟੀ ਸਭ ਪਲੀਤ ਹੋ ਚੁੱਕੇ ਹਨ | ਨਾਲਿਆਂ ਅਤੇ ਛੋਟੀਆਂ ਨਦੀਆਂ 'ਚ ਪ੍ਰਦੂਸ਼ਿਤ ਪਾਣੀ ਵਹਿਣ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਖੁੱਲ੍ਹੇ 'ਚ ਸੁਕਾਈ ਜਾ ਰਹੀ ਇਸ ਫ਼ੀਡਨੁਮਾ ਵਸਤੂ ਨੂੰ ਜ਼ਬਤ ਕਰੇ ਅਤੇ ਇਸ ਲਈ ਜ਼ਿੰਮੇਵਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ | ਉਧਰ ਦੂਜੇ ਪਾਸੇ ਇਸ ਬਾਰੇ ਗੱਲ ਕਰਨ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 15 ਦਿਨਾਂ ਪਹਿਲਾਂ ਹੀ ਸ਼ਿਕਾਇਤ ਮਿਲੀ ਸੀ, ਜਿਸ ਮਗਰੋਂ ਉਹ ਅੱਜ ਮੌਕੇ ਦਾ ਦੌਰਾ ਕਰਨ ਲਈ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਖੱੁਲ੍ਹੇ 'ਚ ਫ਼ੀਡ ਸੁੱਟ ਕੇ ਸੁਕਾਉਣਾ ਨਿਯਮਾਂ ਦੇ ਖ਼ਿਲਾਫ਼ ਹੈ ਤੇ ਮਾਲਕ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਨੇ ਆਪਣੀ ਪਹਿਲੀ ਅਕਾਦਮਿਕ ਕੌਂਸਲ ਮੀਟਿੰਗ ਸੱਦੀ <br/> ਅਗਲੀ ਖ਼ਬਰ ਦਹੇਜ ਮੰਗਣ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।